ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਵਿਚ ‘ਕਾਫ਼ੀ'

ਕਈ ਲੋਕ ਕਾਫ਼ੀ ਨੂੰ ਇਕ ਰਾਗਣੀ ਕਹਿੰਦੇ ਹਨ। ਸਿਖਾਂ ਦੇ ਗੁਰੂ ਗ੍ਰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੀਆਂ ਪੰਜ ਕਾਫ਼ੀਆਂ ਮਿਲਦੀਆਂ ਹਨ, ਇਕ ਗੁਰੂ ਅਮਰਦਾਸ ਜੀ ਦੀ, ਇਕ ਗੁਰੂ ਰਾਮ ਦਾਸ ਜੀ ਦੀ, ਦੋ ਗੁਰੂ ਅਰਜਨ ਦੇਵ ਜੀ ਦੀਆਂ ਅਤੇ ਇਕ ਗੁਰੂ ਤੇਗ ਬਹਾਦਰ ਜੀ ਦੀ। ਇਹ ਕਾਫ਼ੀਆਂ ਆਸਾ, ਸੂਹੀ, ਤਿਲੰਗ ਅਤੇ ਮਾਰੂ ਰਾਗਾਂ ਵਿਚ ਦਿਤੀਆਂ ਹਨ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਰਾਗ ਮੁਸਲਮਾਨੀ ਇਲਾਕਿਆਂ ਦੇ ਰਾਗ ਹਨ, ਅਤੇ ਇਨ੍ਹਾਂ ਨੂੰ ਮੁਸਲਮਾਨ ਸੂਫੀ ਫ਼ਕੀਰਾਂ ਨੇ ਬਹੁਤ ਵਰਤਿਆ ਹੈ। ਇਨ੍ਹਾਂ ਕਾਫ਼ੀਆਂ ਦੀ ਬੋਲੀ ਵਿਚ ਵੀ ਲਹਿੰਦੀ ਤੇ ਮੁਲਤਾਨੀ ਬੋਲੀ ਦੇ ਲਫ਼ਜ਼ ਬੇਹਦ ਆਉਂਦੇ ਹਨ, ਜਿਵੇਂ ਗੁਰੂ ਅਰਜਨ ਦੇਵ ਜੀ ਦੀ ਸੂਹੀ ਰਾਗ ਵਾਲੀ ਕਾਫ਼ੀ ਲਓ:———

ਜੇ ਭੁੱਲੀ ਜੇ ਚੁੱਕੀ ਸਾਈਂ, ਭੀ ਤਹਿੰਜ਼ੀ ਕਾਂਢੀਆਂ।
ਜਿਨ੍ਹਾਂ ਨੇਹੁ ਦੂਜਾਣੇ ਲੱਗਾ, ਝੂਰ ਮਰਹੁ ਸੇ ਮਾਂਢੀਆਂ।
ਹਉਂ ਨ ਛੋਡਉ ਕੰਤ ਪਾਸਰਾ।
ਸਦਾ ਰੰਗਲਾ ਲਾਲ ਪਿਆਰਾ ਏਹੁ ਮਹਿੰਜਾ ਆਸਰਾ।੧। ਰਹਾਉ।
ਸਜਣੁ ਤੂਹੈ ਸੈਣੁ ਤੂੰ ਮੈਂ ਤੁਝ ਉਪਰਿ ਬਹੁ ਮਾਣੀਆ।
ਜਾ ਤੂੰ ਅੰਦਰਿ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ।੨।
ਜੇ ਤੂੰ ਤੁਠਾ ਕ੍ਰਿਪਾ-ਨਿਧਾਨ ਨਾ ਦੂਜਾ ਵੇਖਾਲਿ।
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ।੩।

ਇਸ ਤਰ੍ਹਾਂ ਦੇ ਪੰਜ ਬੰਦ ਹੋਰ ਹਨ। ਇਨ੍ਹਾਂ ਵਿਚ ਆਏ ਲਫ਼ਜ਼-ਸਾਈਂ, ਤਹਿੰਜੀ, ਦੂਜਾਣੇ, ਮਹਿੰਜਾ, ਮੂ ਦਸਦੇ ਹਨ ਕਿ ਬੋਲੀ ਪੰਜਾਬ ਦੇ ਦੱਖਣ-ਪੱਛਮ ਦੀ ਹੈ।

ਅਸਲ ਵਿਚ ਕਾਫ਼ੀ ਪੰਜਾਬ ਦੇ ਦੱਖਣ-ਪੱਛਮ ਵਲੋਂ ਆਈ, ਜਿਧਰੋਂ ਸੂਫ਼ੀ

੪੫