ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਤ ਦੇ ਫ਼ਕੀਰ ਲੋਕ ਆਏ। ਇਹ ਸੂਫ਼ੀ ਫ਼ਕੀਰਾਂ ਦੀਆਂ ਮਜਲਸਾਂ ਦੀ ਜੰਮਪਲ ਹੈ। ਇਹ ਕੋਈ ਖਾਸ ਰਾਗ ਨਹੀਂ, ਅਤੇ ਨਾ ਛੰਦਾਬੰਦੀ ਦੀ ਕੋਈ ਖ਼ਾਸ ਜ਼ਾਤ ਹੈ, ਜਿਸ ਦੀਆਂ ਮਾਤਰਾਂ ਦੇ ਰੂਪ ਕਿਸੇ ਨੇਮ ਹੇਠ ਬੱਝ ਸਕਦੇ ਹੋਣ। ‘ਕਾਫ਼ੀ' ਦਾ ਮਹਿਨਾ ਵਾਰ ਵਾਰ ਆਉਣਾ ਹੈ। ਜਦ ਸੂਫ਼ੀ ਫ਼ਕੀਰ ਪ੍ਰੇਮ-ਰਸ ਭਰੇ ਪਦ ਗਾਉਣ ਲਈ ਅਖਾੜਾ ਰਚਦੇ ਹਨ, ਤਾਂ ਇਕ ਮੁਖੀਆ ਅੱਗੇ ਅੱਗੇ ਉਚੀ ਸੁਰ ਨਾਲ ਰੱਬ ਦੇ ਪਿਆਰ ਵਿਚ ਕੁਝ ਗਾਉਂਦਾ ਹੈ ਤੇ ਬਾਕੀ ਦੇ ਸਿਰ ਹਿਲਾ ਹਿਲਾ ਕੇ ਤਾਲ ਦਿੰਦੇ ਹਨ, ਪਰ ਜਦੋਂ ਬੰਦ ਦੀ ਅੰਤਲੀ ਤੁਕ ਆਉਂਦੀ ਹੈ ਤਾਂ ਸਾਰੇ ਉਸ ਨੂੰ ਰਲ ਕੇ ਗਾਉਂਦੇ ਹਨ।

ਬਸ ਇਸ ਦੇ ਪਿੱਛੋਂ ਰਲ ਕੇ ਗਾਈ ਜਾਣ ਵਾਲੀ ਧਾਰਨਾ ਦੇ ਸਬੱਬ ਇਸ ਗੀਤ ਦਾ ਨਾਂ ਕਾਫ਼ੀ ਪੈ ਗਿਆ ਹੈ। ਇਸ ਵਿਚ ਰੱਬ ਦੇ ਪਿਆਰਾਂ ਦਾ ਜੋਸ਼, ਲਹਿੰਦੀ ਬੋਲੀ ਦਾ ਅਸਰ ਅਤੇ ਬਾਰ ਬਾਰ ਆਉਣ ਵਾਲੀ ਧਾਰਨਾ ਦਾ ਹੋਣਾ ਜ਼ਰੂਰੀ ਹੈ। ਅਜ ਕਲ ਇਸ ਨੂੰ ਆਮ ਤੌਰ ਤੇ ਕੱਵਾਲ ਲੋਕ ਗਾਉਂਦੇ ਹਨ। ਇਨ੍ਹਾਂ ਕੱਵਾਲਾਂ ਦਾ ਮਸਹੂਰ ਅੱਡਾ ਜਲੰਧਰ ਦੇ ਜ਼ਿਲ੍ਹੇ ਨਕੋਦਰ ਵਿਚ ਹੈ। ਇਹ ਲੋਕ ਮੇਲਿਆਂ ਅਤੇ ਉਰਸਾਂ ਉਤੇ ਜਾਂਦੇ ਹਨ, ਅਤੇ ਬੁਲ੍ਹੇ ਸ਼ਾਹ, ਸ਼ਾਹ ਹੁਸੈਨ, ਅਲੀ ਹੈਦਰ ਆਦਿਕਾਂ ਦਾ ਮਾਰਫਤੀ ਕਲਾਮ ਸੁਣਾਂਦੇ ਹਨ। ਕਈ ਤਾਂ ਗਾਂਦੇ ਗਾਂਦੇ ਨਚ ਖਲੋਂਦੇ ਹਨ। ਕਈਆਂ ਨੂੰ ਹਾਲ ਪੈ ਜਾਂਦਾ ਹੈ। ਉਹ ਮਸਤਾਨੇ ਹੋ ਕੇ ਸਿਰ ਮਾਰਨ ਲਗ ਪੈ ਦੇ ਹਨ ਅਤੇ ਠਲ੍ਹਿਆਂ ਨਹੀਂ ਠਲ੍ਹੀਂਦੇ। ਤਕੜੇ ਤਕੜੇ ਲੋਕ ਇਨ੍ਹਾਂ ਨੂੰ ਲੱਕੋਂ ਫੜ ਕੇ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ। ਬਹੁਤਾ ਜ਼ੋਰ ਕਰਨ ਵਾਲਿਆਂ ਨੂੰ ਰੱਸਿਆਂ ਨਾਲ ਜਕੜ ਕੇ ਦਰੱਖ਼ਤਾਂ ਨਾਲ ਪੁੱਠੇ ਲਮਕਾਇਆ ਜਾਂਦਾ ਹੈ। ਜਦ ਚੋਖੇ ਥਕ ਜਾਣ ਤਾਂ ਥੱਲੇ ਲਾਹ ਕੇ ਦੱਬ ਘੁੱਟ ਕੇ ਹੋਸ਼ ਵਿਚ ਲਿਆਇਆ ਜਾਂਦਾ ਹੈ।

ਹੁਣ ਤਾਂ ਭਾਵੇਂ ਹਿੰਦੂ ਤੇ ਸਿੱਖ ਭੀ ਕਾਫ਼ੀਆਂ ਲਿਖਣ ਲਗ ਪਏ ਹਨ, ਪਰ ਸ਼ੁਰੂ ਸ਼ੁਰੂ ਵਿਚ ਇਹ ਗੀਤ ਸੂਫੀ ਫ਼ਕੀਰਾਂ ਨੇ ਹੀ ਵਰਤਿਆ। ਸੂਫ਼ੀ ਮੱਤ ਈਰਾਨ ਵਿਚ ਪੈਦਾ ਹੋਇਆ, ਜਿਥੇ ਸ਼ਾਮੀ ਨਸਲ ਦੇ ਅਰਬੀ ਖ਼ਿਆਲਾਂ ਟਾਕਰਾ ਆਰੀਆ ਨਸਲ ਦੀ ਈਰਾਨੀ ਤਹਿਜ਼ੀਬ ਨਾਲ ਹੋਇਆ। ਸ਼ਾਮੀਂ (ਜਾਂ ਸੈਮਟਿਕ) ਨਸਲ ਦੇ ਲੋਕ ਰੱਬ ਨੂੰ ਕੁਦਰਤ ਦੇ ਅੰਦਰ ਪਸਰਿਆ ਹੋਇਆ ਵੇਖਦੇ ਸਨ' ਜਦ ਦੋਹਵੇਂ ਖ਼ਿਆਲਾਂ ਦਾ ਮੇਲ ਹੋ ਗਿਆ, ਜਿਸ ਤੋਂ ਸੂਫ਼ੀ ਖਿਆਲ ਦੀ ਨੀਂਹ ਬੱਝੀ। ਸੂਫ਼ੀ ਮਤ ਵਿਚ ਰੱਬ ਨੂੰ ਸਭ ਦੇ ਅੰਦਰ ਤੇ ਸਭ ਦੇ ਬਾਹਰ

੪੬