ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖਦੇ ਆਏ ਹਨ। ਸੂਫ਼ੀ ਅਕਾਲ ਮੁਹੰਮਦ ਸਾਕਨ ਹੜਦ ਅਤੇ ਮੌਲਵੀ ਜਮਾਲ ਦੀਨ ਵੀ ਇਨ੍ਹਾਂ ਨਕਲ ਕਰਨ ਵਾਲਿਆਂ ਵਿਚੋਂ ਸਨ, ਭਾਵੇਂ ਇਨ੍ਹਾਂ ਦੀ ਨਕਲ ਵਿਚ ਕੁਝ ਅਕਲ ਵੀ ਦਿਸ ਪੈਂਦੀ ਹੈ।

ਅਲੀ ਹੈਦਰ ਅਤੇ ਹਾਸ਼ਮ ਵੀ ਕਾਫ਼ੀਆਂ ਲਿਖ ਗਏ। ਉਹਨਾਂ ਦਾ ਵਾਦ ਆਪਣਾ ਹੈ, ਪਰ ਵਕਤ ਥੋੜ੍ਹਾ ਹੋਣ ਕਰਕੇ ਮੈਂ ਨਮੂਨਾ ਨਹੀਂ ਦੇ ਸਕਦਾ। ਹਾਂ ਮੀਆਂ ਨੌ-ਰੋਜ਼ ਦੀ ਇਕ ਕਾਫ਼ੀ ਦੇ ਕੇ ਖ਼ਤਮ ਕਰਦਾ ਹਾਂ। ਇਹ ਰਿਆਸਤ ਬਹਾਵਲਪੁਰ ਦੇ ਵਸਨੀਕ ਸਨ ਅਤੇ ਮੁਲਤਾਨੀ ਤਰਜ਼ ਦੀ ਕਾਫ਼ੀ ਲਿਖਦੇ ਸਨ:———

ਪਤਣੋਂ ਜੀਵੇਂ ਪਾਰ ਲੰਘਾ, ਬੇੜੀ ਵਾਲਿਆ ਮੀਰ ਮਲਾਹ।
ਵੰਝਣਾ ਯਾਰ ਦੀ ਝੋਕ ਜ਼ਰੂਰੇ ਲੰਘਣਾ ਸਾਕੋਂ ਪਹਿਲੜੇ ਪੂਰੇ,
ਨਾ ਕਰ ਝਗੜਾ ਵੰਞ ਉਠਾ
ਵੰਞ ਤੇ ਚਪੇ ਸੰਭਲ ਤੇ ਚੋਲੀ,
ਸਾਕੋਂ ਅਧ ਦਰਿਆ ਨ ਰੋਲੀਂ ਹੈ ਗਲ ਤੈਂਡੇ ਲਾਜ ਕੇਹਾ।
ਤੂੰ ਸਰਦਾਰ ਪਤਣ ਦਾ ਸਾਈ, ਸਾਕੋਂ ਕੰਧੀ ਪਾਰ ਪੁਚਾਈਂ, ਡੇਸੀ ਤੈਂਕੋ ਅਜਰ ਖ਼ੁਦਾ। ਬੇੜੀ ਵਾਲਿਆ ਮੀਰ ਮਲਾਹ!

ਪ੨