ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਹੱਟੀ ਤੇ ਗਿਆ ਤੇ ਕਿਹਾ, 'ਗੰਗਾ ਦੀਨ, ਤੁਹਾਡਾ ਪਿਛਲਾ ਬੂਟ ਬੜੀ ਛੇਤੀ ਟੁੱਟ ਗਿਆ ਹੈ।'

ਉਹ ਕੁਝ ਚਿਰ ਚੁੱਪ ਚਾਪ ਮੇਰੇ ਵੱਲ ਵੇਖਦਾ ਰਿਹਾ ਜਿਵੇਂ ਕਿਤੇ ਉਹ ਇਸ ਉਡੀਕ ਵਿਚ ਹੁੰਦਾ ਹੈ ਕਿ ਮੈਂ ਆਪਣੀ ਕਹੀ ਹੋਈ ਗੱਲ ਨੂੰ ਵਾਪਸ ਲੈ ਲਵਾਂਗਾ ਜਾਂ ਕੁਝ ਠੀਕ ਕਰ ਕੇ ਕਹਾਂਗਾ। ਐਉਂ ਜਾਪਦਾ ਸੀ ਜਿਵੇਂ ਇਹ ਗੱਲ ਉਸ ਦੇ ਮੰਨਣ ਵਿਚ ਨਹੀਂ ਆਈ। ਅੰਤ ਨੂੰ ਉਹ ਕਹਿਣ ਲੱਗਾ, 'ਇਸ ਨੂੰ ਟੁੱਟਣਾ ਨਹੀਂ ਸੀ ਚਾਹੀਦਾ।'

‘ਪਰ ਉਹ ਟੁੱਟ ਗਿਆ ਹੈ, ਗੰਗਾ ਦੀਨ!
‘ਤੁਸੀਂ ਉਸ ਨੂੰ ਨਵੇਂ ਨੂੰ ਭਿਉਂ ਲਿਆ ਹੋਣਾ ਹੈ।'
'ਮੇਰਾ ਨਹੀਂ ਖ਼ਿਆਲ।'

ਇਹ ਸੁਣਦਿਆਂ ਹੀ ਉਸ ਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਐਉਂ ਜਾਪਦਾ ਸੀ ਜਿਵੇਂ ਉਹ ਬੂਟਾਂ ਦੇ ਬਣਾਉਣ ਦੇ ਵੇਲੇ ਨੂੰ ਯਾਦ ਕਰ ਰਿਹਾ ਹੈ। ਮੈਨੂੰ ਬੜਾ ਹਿਰਖ ਲੱਗਾ ਜੋ ਮੈਂ ਇਹੋ ਜਿਹੀ ਗੱਲ ਉਸ ਨੂੰ ਆਖ ਬੈਠਾ। ਇਹ ਕਹਿਣ ਲੱਗਾ, 'ਤੁਸੀਂ ਟੁੱਟਾ ਹੋਇਆ ਬੂਟ ਮੇਰੇ ਵੱਲ ਭੇਜ ਦੇਣਾ, ਖ਼ਵਰੇ ਉਹ ਠੀਕ ਹੋ ਸਕੇ।' ਇਹ ਸੁਣਦਿਆਂ ਹੀ ਮੇਰੇ ਦਿਲ ਵਿਚ ਕਈ ਖ਼ਿਆਲ ਦੌੜਨ ਲੱਗੇ। ਮੈਂ ਆਪਣੀ ਮਿਥਣ ਸ਼ਕਤੀ ਨਾਲ ਵੇਖ ਸਕਦਾ ਸਾਂ ਕਿ ਉਹ ਕਿਵੇਂ ਉਨ੍ਹਾਂ ਬੂਟਾਂ ਉਤੇ ਨਵੇਂ ਸਿਰੇ ਮਿਹਨਤ ਕਰੇਗਾ। ਉਹ ਫਿਰ ਹੋਲੀ ਜਿਹੀ ਬੋਲਿਆ, 'ਕਈ ਬੂਟ ਜਨਮ ਤੋਂ ਹੀ ਭੈੜੇ ਹੁੰਦੇ ਹਨ। ਜੇ ਮੈਂ ਉਨ੍ਹਾਂ ਨੂੰ ਠੀਕ ਨਾ ਕਰ ਸਕਿਆ ਤਾਂ ਮੈਂ ਤੁਹਾਡੇ ਪਾਸੋਂ ਉਸ ਦੇ ਪੈਸੇ ਨਹੀਂ ਲਵਾਂਗਾ।'

ਇਕ ਵਾਰੀ ਤੇ ਕੇਵਲ ਇਕ ਵਾਰੀ, ਮੈਂ ਉਸ ਦੀ ਦੁਕਾਨ ਤੇ ਇਕ ਅਜਿਹਾ ਬੂਟ ਪਾ ਕੇ ਚਲਿਆ ਗਿਆ ਜੋ ਕਿਤੇ ਕਾਹਲੀ ਵੇਲੇ ਮੈਂ ਕਿਸੇ ਵੱਡੀ ਦੁਕਾਨ ਤੋਂ ਖਰੀਦਿਆ ਸੀ। ਉਸ ਨੇ ਚਰੜਾਂ ਦਿਖਾਉਣ ਤੋਂ ਬਿਨਾਂ ਹੀ ਮੈਥੋਂ ਸਾਈ ਲੈ ਲਈ ਅਤੇ ਮੈਂ ਦੇਖ ਰਿਹਾ ਸੀ ਕਿ ਮੇਰੀ ਪੈਰੀਂ ਬਜ਼ਾਰੀ ਬੂਟ ਵੇਖ ਕੇ ਉਸ ਨੂੰ ਦੁੱਖ ਹੋ ਰਿਹਾ ਹੈ। ਛੇਕੜ ਉਸ ਕਹਿ ਹੀ ਦਿੱਤਾ, 'ਇਹ ਮੇਰੇ ਬਣੇ ਹੋਏ ਬੂਟ ਨਹੀਂ।'

ਇਹ ਗੱਲ ਉਸ ਨੇ ਕਿਸੇ ਗੁੱਸੇ, ਅਫਸੋਸ ਜਾਂ ਘਿਰਣਾ ਨਾਲ ਨਹੀਂ ਸੀ ਕਹੀ, ਸਗੋਂ ਇਸ ਵਿਚ ਇਕ ਅਜਿਹੀ ਸ਼ਾਂਤੀ, ਜੋ ਲਹੂ ਨੂੰ ਠੰਢਾ ਕਰ ਸੁੱਟਦੀ ਸੀ।

੫੭