ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੂਟਾਂ ਦੀ ਸਾਈ ਦਿੱਤੀ। ਉਸ ਦੇ ਬੂਟ ਟੁੱਟਦੇ ਨਹੀਂ ਸਨ। ਇਸ ਲਈ ਦੋ ਵਰ੍ਹੇ ਮੈਂ ਉਸ ਕੋਲ ਨਾ ਜਾ ਸਕਿਆ।

ਦੋ ਸਾਲਾਂ ਪਿੱਛੋਂ ਇਕ ਵਾਰੀ ਮੈਂ ਉਧਰੋਂ ਲੰਘਿਆ ਤਾਂ ਮੈਂ ਵੇਖਿਆ ਕਿ ਉਸੇ ਦੁਕਾਨ ਦੇ ਦੋ ਹਿੱਸੇ ਹੋਏ ਹੋਏ ਹਨ ਤੇ ਇਕ ਹਿੱਸੇ ਉਤੇ ਬੜਾ ਸ਼ਾਨਦਾਰ ਸਾਈਨਬਰਡ ਲੱਗਾ ਹੋਇਆ ਹੈ। ਇਹ ਵੀ ਬੂਟ ਵੇਚਣ ਵਾਲਿਆਂ ਦਾ ਸੀ। ਬੋਰਡ ਤੇ ਲਿਖਿਆ ਸੀ ਕਿ ਉਨ੍ਹਾਂ ਦੀ ਦੁਕਾਨ ਰਾਜਿਆਂ ਮਹਾਰਾਜਿਆਂ ਤੇ ਰਾਣੀਆਂ ਲਈ ਬੂਟ ਬਣਾਉਂਦੀ ਹੈ। ਉਹ ਪੁਰਾਣੇ ਦੇ ਜੋੜੇ ਦੂਜੇ ਹਿੱਸੇ ਦੀ ਨੁੱਕਰ ਵੱਲ ਪਏ ਸਨ। ਗੰਗਾ ਦੀਨ ਵਾਲਾ ਹਿੱਸਾ ਹੁਣ ਅੱਗੇ ਨਾਲੋਂ ਵੀ ਵਧੇਰੇ ਹਨੇਰਾ ਤੇ ਬੋ ਵਾਲਾ ਹੋ ਗਿਆ ਸੀ। ਪਰ ਦੂਜੇ ਹਿੱਸੇ ਵਿਚ ਅਲਮਾਰੀਆਂ ਵਿਚ ਬੂਟ ਲਿਸ਼ਕ ਰਹੇ ਸਨ। ਅੱਗੇ ਨਾਲੋਂ ਵੀ ਵਧੇਰੇ ਚਿਰ ਪਿੱਛੋਂ ਗੰਗਾ ਦੀਨ ਮੇਰੇ ਸਾਹਮਣੇ ਆਇਆ ਤੇ ਮੈਂ ਕਿਹਾ, "ਤੁਹਾਡੇ ਬੂਟ ਬਹੁਤ ਪੱਕੇ ਤੇ ਹੰਢਣਸਾਰ ਹੁੰਦੇ ਹਨ। ਇਹ ਬੂਟ ਦੋ ਸਾਲ ਪਾਉਂਦਿਆਂ ਹੋ ਗਏ ਹਨ, ਅਜੇ ਨਵਾਂ ਜਾਪਦਾ ਹੈ।" ਇਹ ਕਹਿੰਦਿਆਂ ਮੈਂ ਆਪਣਾ ਪੈਰ ਅੱਗੇ ਕੀਤਾ।

ਉਸ ਨੇ ਬੂਟ ਵੱਲ ਵੇਖਿਆ। ਇਉਂ ਜਾਪਦਾ ਸੀ ਜਿਵੇਂ ਬੜੇ ਚਿਰਾਂ ਮਗਰੋਂ ਉਹ ਕਿਸੇ ਮਿੱਤਰ ਨੂੰ ਮਿਲਿਆ ਹੋਵੇ ਤੇ ਉਸ ਨੂੰ ਵੇਖ ਰਿਹਾ ਹੋਵੇ। ਉਸ ਬੂਟ ਵਿਚ ਉਸ ਦੀ ਰੂਹ ਸੀ। ਉਸ ਨੇ ਪੈਸਿਆਂ ਲਈ ਬੂਟ ਕਦੇ ਨਹੀਂ ਸਨ ਬਣਾਏ, ਸਗੋਂ ਉਹ ਬੂਟ ਬਣਾਉਣ ਵਿਚ ਆਪ ਮਸਤ ਹੋ ਜਾਂਦਾ ਸੀ।
ਉਹ ਕਹਿਣ ਲੱਗਾ,'ਪਰ ਲੋਕਾਂ ਨੂੰ ਚੰਗੇ ਤੇ ਹੰਢਣਸਾਰ ਬੂਟਾਂ ਦੀ ਲੋੜ ਨਹੀਂ ਰਹੀ।'
ਮੈਨੂੰ ਡਰ ਸੀ ਕਿ ਉਸ ਦਿਨ ਵਾਂਗ ਫਿਰ ਕਿਤੇ ਕਿੱਸਾ ਛੋਹ ਨਾ ਬਹੇ। ਮੈਂ ਗੱਲ ਟਾਲਣ ਲਈ ਛੇਤੀ ਨਾਲ ਪੁਛਿਆ, 'ਤੁਸਾਂ ਦੁਕਾਨ ਨੂੰ ਕੀ ਕੀਤਾ ਹੈ?'
ਉਸ ਨੇ ਠਰ੍ਹਮੇ ਨਾਲ ਉੱਤਰ ਦਿੱਤਾ, 'ਕਰਾਇਆ ਬਹੁਤਾ ਸੀ! ਮੰਦੇ ਮੰਦਵਾੜੇ ਦੇ ਦਿਨ ਨੇ। ਸੱਚ ਤੁਹਾਨੂੰ ਹੋਰ ਬੂਟ ਚਾਹੀਦੇ ਨੇ?'
ਮੈਂ ਤਿੰਨ ਬੂਟਾਂ ਦੀ ਸਾਈ ਦਿੱਤੀ, ਹਾਲਾਂਕਿ ਮੈਨੂੰ ਲੜ ਕੇਵਲ ਦੇ ਬੂਟਾਂ ਦੀ

੫੯