ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਤੇ ਮੈਂ ਛੇਤੀ ਨਾਲ ਚਲਦਾ ਬਣਿਆ। ਮੈਨੂੰ ਇਉਂ ਜਾਪਦਾ ਸੀ ਜਿਵੇਂ ਉਸ ਦਾ ਖਿਆਲ ਇਹ ਹੈ ਕਿ ਸਾਰਾ ਸ਼ਹਿਰ ਵੱਡੀਆਂ ਹੱਟੀਆਂ ਤੋਂ ਸੌਦਾ ਲੈ ਕੇ ਉਸ ਨੂੰ ਉਜਾੜਨ ਤੇ ਲੱਕ ਬੰਨ੍ਹੀ ਬੈਠਾ ਹੈ। ਕਈ ਮਹੀਨਿਆਂ ਪਿੱਛੋਂ ਮੈਂ ਫੇਰ ਉਨ੍ਹਾਂ ਦੀ ਹੱਟੀ ਤੇ ਗਿਆ ਤੇ ਉਥੇ ਮੈਨੂੰ ਜਾਪਿਆ ਕਿ ਮੈਂ ਗੰਗਾ ਰਾਮ ਦੇ ਵੱਡੇ ਭਰਾ ਨਾਲ ਗੱਲਾਂ ਕਰ ਰਿਹਾ ਹਾਂ। ਉਸ ਦੇ ਹੱਥ ਵਿਚ ਉਸੇ ਤਰ੍ਹਾਂ ਚਮੜੇ ਦਾ ਟੋਟਾ ਸੀ।

ਮੈਂ ਕਿਹਾ, 'ਸੁਣਾਓ ਜੀ, ਕੀ ਹਾਲ ਹੈ?'
‘ਤੁਹਾਡੀ ਮਿਹਰਬਾਨੀ! ਮੈਂ ਤਾਂ ਬਿਲਕੁਲ ਰਾਜ਼ੀ ਹਾਂ, ਪਰ ਮੇਰਾ ਵੱਡਾ ਭਰਾ ਗੁਜ਼ਰ ਗਿਆ ਹੈ।' ਇਹ ਸੁਣ ਕੇ ਮੈਨੂੰ ਪਤਾ ਲੱਗਾ ਕਿ ਮੈਂ ਗੰਗਾ ਦੀਨ ਦੇ ਵੱਡੇ ਭਰਾ ਨਾਲ ਨਹੀਂ ਸਗੋਂ ਗੰਗਾ ਦੀਨ ਨਾਲ ਹੀ ਗੱਲ ਬਾਤ ਕਰ ਰਿਹਾ ਹਾਂ! ਉਹ ਹੁਣ ਬਹੁਤ ਬੁੱਢਾ ਹੋ ਚੁਕਿਆ ਸੀ। ਮੈਂ ਅੱਗੇ ਕਦੇ ਇਸ ਨੂੰ ਭਰਾ ਦੀ ਗੱਲ ਕਰਦਿਆਂ ਨਹੀਂ ਸੀ ਵੇਖਿਆ। ਮੈਨੂੰ ਉਸਦੇ ਭਰਾ ਮਰਨ ਦਾ ਬੜਾ ਦੁਖ ਹੋਇਆ ਤੇ ਮੈਂ ਕਿਹਾ, 'ਓਹੋ! ਇਹ ਤਾਂ ਬੜਾ ਮਾੜਾ ਹੋਇਆ। ਭਰਾ ਮਰਨ ਨਾਲ ਤਾਂ ਬਾਹਾਂ ਭਜ ਜਾਂਦੀਆਂ ਹਨ।'
ਉਹ ਬੋਲਿਆ, 'ਹਾਂ ਜੀ ਵਿਚਾਰਾ ਬੜਾ ਚੰਗਾ ਸੀ। ਬੜੇ ਸੋਹਣੇ ਬੂਟ ਬਣਾਉਂਦਾ ਸੀ।' ਇਹ ਕਹਿੰਦਿਆਂ ਹੀ ਉਸ ਨੇ ਆਪਣੇ ਨੰਗੇ ਸਿਰ ਤੇ ਹੱਥ ਫੇਰਿਆ। ਉਥੇ ਬਾਲ ਉਨੇ ਕੁ ਹੀ ਰਹਿ ਗਏ ਸਨ ਜਿੰਨੇ ਕੁ ਉਸ ਦੇ ਭਰਾ ਦੇ ਸਿਰ ਤੇ ਹੁੰਦੇ ਸਨ ਤੇ ਫਿਰ ਕਹਿਣ ਲੱਗਾ, 'ਉਸ ਤੋਂ ਦੁਕਾਨ ਖੁੱਸਣ ਦੀ ਸੱਟ ਨਹੀਂ ਸਹਾਰੀ ਗਈ! ਕੀ ਤੁਹਾਨੂੰ ਬੂਟ ਚਾਹੀਦਾ ਹੈ?' ਉਸ ਨੇ ਹਥਲਾ ਚਮੜਾ ਮੈਨੂੰ ਵਿਖਾਇਆ ਤੇ ਕਹਿਣ ਲੱਗਾ, 'ਇਹ ਚਮੜਾ ਬੜਾ ਸੋਹਣਾ ਹੈ।'
ਮੈਂ ਦੋ ਕੁ ਜੋੜਿਆਂ ਦੀ ਸਾਈ ਦੇ ਦਿੱਤੀ। ਕਈ ਸਾਤੇ ਲੰਘਣ ਪਿਛੋਂ ਮੈਨੂੰ ਬੂਟ ਮਿਲੇ, ਪਰ ਇਹ ਅੱਗੇ ਨਾਲੋਂ ਵੀ ਚੰਗੇ ਸਨ। ਉਨ੍ਹਾਂ ਨੂੰ ਜਿੰਨਾ ਵਰਤਦਾ ਸਾਂ ਓਨੇ ਹੀ ਸੋਹਣੇ ਨਿਕਲਦੇ ਆਉਂਦੇ ਸਨ! ਛੇਤੀਂ ਹੀ ਮੈਨੂੰ ਕਿਤੇ ਬਾਹਰ ਜਾਣਾ ਪੈ ਗਿਆ।
ਵਰ੍ਹੇ ਤੋਂ ਵਧੀਕ ਮੈਂ ਬਾਹਰ ਰਿਹਾ। ਵਾਪਸ ਆ ਕੇ ਮੈਂ ਪਹਿਲਾਂ ਪਹਿਲ ਗੰਗਾ ਦੀਨ ਦੀ ਦੁਕਾਨ ਤੇ ਹੀ ਗਿਆ। ਮੈਂ ੬੦ ਵਰ੍ਹੇ ਦਾ ਗੰਗਾ ਦੀਨ ਛੱਡ ਕੇ

੬੦