ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆ ਸਾਂ ਤੋਂ ਇਕ ਵਰ੍ਹੇ ਪਿਛੋਂ ੭੫ ਵਰ੍ਹਿਆਂ ਦੇ ਗੰਗਾ ਦੀਨ ਨੂੰ ਆ ਵੇਖਿਆ। ਇਕ ਵਰ੍ਹੇ ਵਿਚ ਉਹ ੧੫ ਵਰ੍ਹੇ ਜਿੰਨਾ ਬੁੱਢਾ ਹੋ ਗਿਆ ਸੀ। ਉਸ ਨੇ ਪਹਿਲਾਂ ਤਾਂ ਮੈਨੂੰ ਸਿਵਾਣਿਆਂ ਹੀ ਨਾ।

ਮੈਂ ਉਸ ਨੂੰ ਕਿਹਾ, 'ਗੰਗਾ ਦੀਨ! ਤੁਹਾਡੇ ਬੂਟ ਬੜੇ ਸੋਹਣੇ ਹੁੰਦੇ ਹਨ। ਮੈਂ ਇਹ ਬੂਟ ਓਦੋਂ ਦਾ ਹੀ ਰੋਜ਼ ਪਉਂਦਾ ਹਾਂ, ਅਜੇ ਭੀ ਇਹ ਨਵੇਂ ਨਕੋਰ ਦਿਸਦੇ ਹਨ।'
ਗੰਗਾ ਦੀਨ ਕਿੰਨਾ ਚਿਰ ਮੇਰੇ ਬੂਟਾਂ ਵਲ ਵੇਖਦਾ ਰਿਹਾ। ਫੇਰ ਉਨ੍ਹਾਂ ਨੂੰ ਟੋਹ ਟੋਹ ਕੇ ਕਹਿਣ ਲੱਗਾ, 'ਇਹ ਅੱਡੀ ਵਲੋਂ ਲੱਗੇ ਤਾਂ ਨਹੀਂ! ਮੈਨੂੰ ਡਰ ਹੀ ਰਿਹਾ ਸੀ।'
'ਨਹੀਂ। ਇਹ ਬੜੇ ਸੋਹਣੇ ਮੇਚੇ ਆਏ ਸਨ।'
ਉਹ ਪੁੱਛਣ ਲੱਗਾ, 'ਹੋਰ ਜੋੜਾ ਚਾਹੀਦਾ ਹੈ? ਮੈਂ ਛੇਤੀ ਹੀ ਬਣਾ ਦਿਆਂਗਾ। ਅੱਜ ਕੱਲ੍ਹ ਕੰਮ ਕੋਈ ਨਹੀਂ।'
ਮੈਂ ਕਿਹਾ, 'ਹਾਂ, ਹਾਂ, ਮੈਨੂੰ ਬੂਟ ਚਾਹੀਦੇ ਨੇ।'
ਉਹ ਆਖਣ ਲੱਗਾ, ਤਾਂ ਫਿਰ ਮੈਂ ਨਵਾਂ ਮੇਚਾ ਲੈਂਦਾ ਹਾਂ। ਤੁਹਾਡਾ ਪੈਰ ਜ਼ਰੂਰ ਅੱਗੇ ਨਾਲੋਂ ਥੋੜ੍ਹਾ ਬਹੁਤ ਵੱਡਾ ਹੋ ਗਿਆ ਹੈ।' ਇਹ ਕਹਿ ਕੇ ਉਸ ਨੇ ਅੱਗੇ ਵਾਂਗ ਹੀ ਮੇਰੇ ਦੋਹਾਂ ਪੈਰਾਂ ਦਾ ਖ਼ਾਕਾ ਖਿਚਿਆ ਤੇ ਉਂਗਲਾਂ ਦੇ ਨਿਵਾਣ ਉਚਾਣ ਨੂੰ ਜਾਚਿਆ। ਇਹ ਕੰਮ ਕਰਦਿਆਂ ਉਸ ਕੇਵਲ ਇਕ ਵਾਰੀ ਉਤਾਂਹ ਤਕਿਆ ਤੇ ਕਹਿਣ ਲੱਗਾ, 'ਮੈਂ ਖਬਰੇ ਤੁਹਾਨੂੰ ਦਸਿਆ ਸੀ ਕਿ ਨਹੀਂ ਕਿ ਮੇਰਾ ਵੱਡਾ ਭਰਾ ਗੁਜ਼ਰ ਗਿਆ ਹੈ।
ਉਹ ਇੰਨਾ ਲਿੱਸਾ ਹੋ ਚੁੱਕਾ ਸੀ ਉਸ ਵਲ ਦੇਖਦਿਆਂ ਹੀ ਤਰਸ ਆਉਂਦਾ ਸੀ। ਉਥੋਂ ਬਾਹਰ ਨਿਕਲ ਆਉਣ ਤੇ ਹੀ ਮੈਨੂੰ ਸੁਖ ਦਾ ਸਾਹ ਆਇਆ।
ਮੈਂ ਉਨ੍ਹਾਂ ਬੂਟਾਂ ਦੀ ਆਸ ਲਾਹ ਬੈਠਾ ਸਾਂ; ਜੋ ਇਕ ਦਿਨ ਓਹ ਮੇਰੇ ਘਰ ਆ ਪੁਜੇ। ਮੈਂ ਚਾਰੇ ਜੋੜੇ ਇਕ ਪਲ ਵਿਚ ਰੱਖ ਲਏ। ਮੈਂ ਇਕ ਇਕ ਕਰਕੇ ਉਨ੍ਹਾਂ ਨੂੰ ਪੈਰੀਂ ਪਾ ਕੇ ਵੇਖਿਆ। ਸ਼ਕਲ ਵਿਚ ਮੇਚੇ ਆਉਣ ਵਿਚ ਬਣਾਉਣ ਦੀ ਕਾਰੀਗਰੀ ਵਿਚ ਤੇ ਚਮੜੇ ਦੀ ਚੰਗਿਆਈ ਵਿਚ ਓਹ ਉਸ ਦੇ ਪਹਿਲੇ ਬਣੇ ਸਭ ਬੂਟਾਂ ਨਾਲੋਂ ਵਧੀਆ ਸਨ। ਇਕ ਬੂਟ ਦੇ ਤਸਮਿਆਂ ਵਿਚ ਉਸ ਨੇ ਆਪਣਾ ਖਿਧਾ

੬੧