ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹਿਰ ਦਾ ਨਲਕਾ

(ਨਲਕੇ ਦੀ ਆਪਣੀ ਜ਼ਬਾਨੀ)

ਮਿਤਰੋ! ਸ਼ਹਿਰ ਦੇ ਵਿਚਕਾਰ ਇਕ ਕੰਧ ਦੀ ਛਾਵੇਂ ਮੇਰਾ ਟਿਕਾਣਾ ਹੈ। ਮੈਂ ਸ਼ਹਿਰ ਵਿਚਾਲੇ ਹੁੰਦਾ ਹੋਇਆ ਵੀ ਇਕ ਨੁੱਕਰੇ ਲੱਗਾ ਰਹਿੰਦਾ ਹਾਂ। ਇਕ ਟੰਗ ਦੇ ਭਾਰ ਸੂਰਜ ਚੜ੍ਹਦੇ ਤੋਂ ਸੂਰਜ ਡੁਬਦੇ ਤੀਕ ਅਤੇ ਸੂਰਜ ਡੁੱਬਣ ਤੋਂ ਸੂਰਜ ਚੜ੍ਹਨ ਤੀਕ ਖੜੋਤਾ ਹੋਇਆ ਰਾਹੀਆਂ ਦੀਆਂ ਮੌਜਾਂ ਵੇਖਦਾ ਹਾਂ। ਮੈਂ ਇਕੱਲਾ ਨਹੀਂ! ਇਕੱਲਾ ਤਾਂ ਰੱਬ ਕਰਕੇ ਕੋਈ ਰੁੱਖ ਵੀ ਨਾ ਹੋਵੇ! ਮੇਰੇ ਨਾਲ ਕਈ ਮੇਰੇ ਦਰਦੀ ਤੇ ਸਹਾਈ ਹਨ। ਕਈ ਬੁਰੇ ਹਾਲ ਤੇ ਬੌਂਕੇ ਦਿਹਾੜਿਆਂ ਵਾਲੇ ਮੇਰੇ ਸਰਾਣੇ ਆ ਕੇ ਸਾਹ ਲੈਂਦੇ ਹਨ। ਕਿਸਮਤ ਦੇ ਧਿਕਾਰੇ ਤੇ ਕਰਮਾਂ ਦੇ ਮਾਰੇ ਮੇਰੇ ਨਾਲ ਮਿਲ ਕੇ ਆਪਣੇ ਦੁਖੀ ਦਿਲ ਦਾ ਭਾਰ ਹੌਲਾ ਕਰਦੇ ਹਨ। ਮੈਂ ਉਨ੍ਹਾਂ ਨੂੰ ਵੀ ਪਨਾਹ, ਦੇਣੋਂ ਸੰਕੋਚ ਨਹੀਂ ਕਰਦਾ।

ਇਥੇ ਹੀ ਬਸ ਨਹੀਂ। ਕਈ ਵੱਡਭਾਗੇ ਲਾਹੌਰ ਦੇ ਸ਼ੁਕੀਨ ਤੇ ਬੋਝੇ ਵਿਚ ਗਾਜਰਾਂ, ਮੇਰੇ ਕੋਲੋਂ ਦੀ ਕਿਸਮਤ ਉਤੇ ਝੂਰਦੇ ਕਰਮਾਂ ਨੂੰ ਕੋਸਦੇ ਲੰਘਦੇ ਹਨ। ਤੁਰੇ ਜਾਂਦੇ ਉਹ ਚੋਰ-ਅੱਖੀਂ ਮੇਰੇ ਲੋਹੇ ਦੇ ਸਰੀਰ, ਪਰ ਪਾਣੀ ਵਰਗੇ ਦਿਲ ਵਾਲੇ ਸ਼ਰੀਰ ਵਲ ਤਕਦੇ ਹਨ। ਉਨ੍ਹਾਂ ਦੀ ਇਹ ਹਾਲਤ ਵੇਖ ਕੇ ਮੇਰੇ ਦਿਲ ਵਿਚ ਤਰਸ ਦਾ ਸੋਮਾ ਫੁਟ ਪੈਂਦਾ ਹੈ। ਮੇਰੀ ਹਮਦਰਦੀ ਦੇ ਹੰਝੂਆਂ ਵੱਲ ਵੇਖ ਕੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਦਾ ਹੀਆ ਪੈ ਜਾਂਦਾ ਹੈ। ਉਨ੍ਹਾਂ ਵਿਚੋਂ ਕੋਈ ਆਉਂਦਾ ਹੈ ਅਤੇ ਪ੍ਰੇਮ ਪਿਆਲਾ ਪੀ ਘੜੀ ਦੋ ਘੜੀਆਂ ਲਈ ਮੇਰੇ ਪਿਆਰ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਫਿਰ ਉਹ ਬੇਹੋਸ਼ ਕਰਨ ਵਾਲੇ ਪਾਣੀ ਤੋਂ (ਜੋ ਔਹ ਸਾਹਮਣੇ ਵਿਕਦਾ ਹੈ) ਤੌਬਾ ਕਰਦਾ ਹੈ ਤੇ ਕੰਨਾਂ ਨੂੰ ਹੱਥ ਲਾਉਂਦਾ ਦੂਰ ਪਰੇ ਚਲਾ ਜਾਂਦਾ ਹੈ। ਹੇ ਫ਼ਰਿਸ਼ਤਿਆਂ ਦੇ ਮੱਥਾ ਟੇਕਣ ਦੀ ਥਾਂ ਇਨਸਾਨ! ਬਸ ਤੇਰੇ ਵਿਚ ਇਕੋ ਘਾਟਾ ਹੈ

੭੦