ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਹ ਹੈ ਇਕਰਾਰ ਤੋੜਨਾ। ਸ੍ਰਿਸ਼ਟੀ ਦੇ ਮੁਢ ਤੋਂ ਹੀ ਤੇਰੇ ਵਡੇਰੇ ਹਜ਼ਰਤ ਆਦਮ ਨੇ ਇਕਰਾਰ ਤੋੜਿਆ ਅਤੇ ਪਰਮਾਤਮਾ ਦੀਆਂ ਦਾਤਾਂ ਨੂੰ ਮਿੱਟੀ ਘੱਟੇ ਰੋਲਿਆ। ਹੇ ਮਨੁੱਖ! ਜੇ ਤੂੰ ਵਜਾ ਦਾ ਗੁਣ ਕਾਇਮ ਰਖਦੋਂ ਤਾਂ ਤੂੰ ਪੂਰਣ ਹਸਤੀ ਹੋਂਦੇ।

ਆਹ! ਮੇਰੇ ਉੱਚਾ ਸਿੱਧਾ ਚੱਲਣ ਵਾਲੇ ਦੋਸਤ! ਹੇ ਦੋ ਅੱਖਾਂ ਵਾਲੇ ਅੰਨ੍ਹੇ ਪੰਧਾਊ! ਕੀ ਤੂੰ ਏਦਾਂ ਹੀ ਗੁਮਰਾਹ ਦਾ ਪੁਜਾਰੀ ਰਹੇਂਗਾ? ਤੇਰੀਆਂ ਹੋਰ ਭੁੱਲਾਂ ਤੈਨੂੰ ਮੁਬਾਰਕ! ਜਿਹੜੀਆਂ ਭੁੱਲਾਂ ਤੇਥੋਂ ਅਭੋਲ ਹੀ ਹੋ ਜਾਣ ਉਨ੍ਹਾਂ ਦੀ ਖਿਮਾਂ ਦਾ ਤੂੰ ਹੱਕਦਾਰ ਹੈਂ ਪਰ ਜਿਹੜੀ ਬੇਹੋਸ਼ੀ ਤੂੰ ਆਪ ਖਰੀਦਦਾ ਹੈਂ, ਜਿਹੜੀਆਂ ਭੁੱਲਾਂ ਤੂੰ ਜਾਣ ਬੁਝ ਕੇ ਕਰਦਾ ਹੈਂ, ਅਤੇ ਜੋ ਤੇਰੀ ਇਸ ਦੋ ਘੜੀਆਂ ਦੀ ਖੁਸ਼ੀ ਬਦਲੇ ਸਹੇੜੀਆਂ ਹਈਆਂ ਹਨ, ਯਾਦ ਰੱਖ ਉਹ ਤੈਨੂੰ ਨਰਕਾਂ ਦਾ ਭਾਗੀ ਬਣਾਉਣਗਆਂ। ਇਨ੍ਹਾਂ ਹੀ ਭੁੱਲਾਂ ਦੇ ਕਾਰਨ ਤੂੰ ਅੱਗ ਵਿਚ ਸੜੇਂਗਾ।

ਮੈਨੂੰ ਪਤਾ ਹੈ ਮੇਰਾ ਲੰਮਾ ਚੋੜਾ ਉਪਦੇਸ਼ ਤੈਨੂੰ ਨਹੀਂ ਭਾਉਂਦਾ। ਕੀ ਕਰਾਂ? ਮਿੱਤਰੋ! ਇਹ ਗੁਣਗੁਣੇ ਬੜੀ ਵਿਸ ਘੋਲਦੇ ਹੁੰਦੇ ਹਨ। ਮੈਂ ਵੀ ਨੱਕ ਵਿਚ ਬੋਲਦਾ ਹਾਂ ਅਤੇ ਮਿੱਠੇ ਮਿਠੇ ਬਚਨਾਂ ਰਾਹੀਂ ਲੋਕਾਂ ਦੀ ਪਿਆਸ ਮਿਟਾਉਂਦਾ ਹਾਂ।

ਮੇਰੀਆਂ ਸਿਫ਼ਤਾਂ ਲਈ ਇਕ ਵਡੇ ਦਫਤਰ ਦੀ ਲੋੜ ਹੈ। ਮੈਨੂੰ ਨਿਰਾ-ਪੁਰਾ ਗਾਲੜੀ ਹੀ ਨਾ ਸਮਝਣਾ। ਰਤਾ ਮੇਰੀਆਂ ਖੂਬੀਆਂ ਵੀ ਸੁਣੋ। ਮੇਰੇ ਵਰਗਾ ਹੁਸ਼ਿਆਰ ਚੌਂਕੀਦਾਰ ਦੇ ਦੀਵਾ ਲੈ ਕੇ ਚੂੰਡਣ ਚੜ੍ਹੋ ਤਾਂ ਭੀ ਨਾ ਲਭੇ। ਮੈਂ ਸਭ ਤੋਂ ਵਧੇਰੇ ਲੋਕਾਂ ਦੇ ਕੰਮ ਆਉਣ ਵਾਲਾ ਸੇਵਾਦਾਰ ਜੇ। ਹਰ ਇਕ ਮਹਿਕਮੇ ਦਾ ਸਭ ਤੋਂ ਵੱਡਾ ਸਰਦਾਰ ਹਾਂ। ਸਭ ਨਾਲੋਂ ਵੱਡਾ ਹੁੰਦਿਆਂ ਹੋਇਆਂ ਵੀ ਸਭ ਤੋਂ ਨੀਵਾਂ ਹਾਂ! ਰਾਤ ਦਿਨ ਲੋਕਾਂ ਦੇ ਕੰਮ ਆਉਂਦਾ ਹਾਂ। ਮਜ਼ਹਬੀ ਝਗੜਿਆਂ ਤੋਂ ਦੂਰ ਰਹਿ ਕੇ ਮੈਂ ਹਰ ਇਕ ਦੀ ਸੇਵਾ ਲਈ ਮੱਥੇ ਵੱਟ ਪਾਉਣ ਤੋਂ ਬਿਨਾਂ ਹੀ ਤਿਆਰ ਬਰ-ਤਿਆਰ ਰਹਿੰਦਾ ਹਾਂ।

ਹਰ ਰੁੱਤ ਵਿਚ ਮੇਰੀ ਦੁਕਾਨ ਖੁਲ੍ਹੀ ਰਹਿੰਦੀ ਹੈ। ਸੌਣਾ ਮੇਰੇ ਲਈ ਸੁਪਨਾ ਹੈ। ਪੁਰਾਣੇ ਸਮੇਂ ਦੇ ਰਿਸ਼ੀਆਂ ਮੁਨੀਆਂ ਵਾਂਗ ਇਕ ਲੱਤ ਦੇ ਭਾਰ ਆਪਣੇ ਕੰਮ ਵਿਚ ਅਥੱਕ ਤੇ ਸੁਚੇਤ ਖੜਾ ਰਹਿੰਦਾ ਹਾਂ। ਦਿਨੇ ਆਪਣੇ ਸਖੀ ਹੱਥਾਂ ਨਾਲ ਅੰਮ੍ਰਿਤ ਦੀ ਦਾਤ ਲੁਟਾਉਂਦਾ ਹਾਂ। ਰਾਤ ਨੂੰ ਭੁਲੇ ਭਟਕਿਆਂ ਲਈ ਰੋ ਰੋ ਕੇ

੭੧