ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਦੰਦ ਦਾ ਕੰਘਾ ਹੋਵੇ ਤਾਂ ਪੱਗੋਂ ਬਾਹਰ ਨੰਗਾ ਰੱਖਦੇ ਹਨ। ਹੋਰ ਤਾਂ ਹੋਰ, ਦੁਆਨੀ ਦੁਆਨੀ ਦੇ ਨਾਲੇ ਵਿਖੌਣ ਲਈ ਪਤਲੇ ਕੁੜਤੇ ਪਾਉਂਦੇ ਹਨ ਜਾਂ ਨਾਲਾ ਥੱਲੇ ਲਮਕਾ ਛੱਡਦੇ ਹਨ ਤਾਂ ਜੋ ਥਾਹਰੋਂ ਇਹ ਦਿਸੇ ਕਿ ਨਾਲਾ ਜੰਮੂੂ ਜਾਂ ਪਟਿਆਲੇ ਦਾ ਹੀ ਹੈ। ਇਥੇ ਹੀ ਬੱਸ ਨਹੀਂ ਕਿਤੇ ਚੀਚੀ ਵਿਚ ਮੁੰਦਰੀ ਹੋਵੇ ਸਹੀ, ਬਸ ਹਰ ਗਲੇ ਉਹ ਚੀਚੀ ਅੱਗੇ ਕਰ ਕਰ ਵਿਖਾਣਗੇ। ਲੋਕੀਂ ਕਿਸੇ ਸਭਾ ਨੂੰ ਚੰਦਾ ਭੇਜਦੇ ਹਨ ਤਾਂ ਨਾਲ ਹੀ ਲਿਖ ਦੇਂਦੇ ਹਨ ਅਖ਼ਬਾਰ ਵਿਚ ਛੇਤੀ ਛਪਵਾ ਦੇਣਾ। ਪਰ ਇਕ ਪ੍ਰੀਤਮ ਸਿੰਘ ਹੀ ਅਜੇਹਾ ਡਿੱਠਾ ਜੋ ਕਦੇ ਆਪਣਾ ਆਪ ਵਿਖਾ ਕੇ ਰਾਜ਼ੀ ਨਾ ਹੁੰਦਾ। ਅਜੇਹੀਆਂ ਸ਼ੁਕੀਨੀਆਂ ਵਿਖਾਣ ਤੋਂ ਉਸ ਨੂੰ ਸਦ ਸੰਗ ਆਉਂਦੀ। ਦਾਨ ਦੇਣ ਲੱਗਿਆਂ ਉਹ ਵੇਖ ਲੈਂਦਾ ਕਿ ਕਿਤੇ ਕੋਈ ਉਸ ਦਾ ਜਾਣੂ ਉਸ ਨੂੰ ਵੇਖਦਾ ਨਾ ਹੋਵੇ। ਜਿਸ ਦਾ ਭਲਾ ਕਰਨਾ ਚਾਹੁੰਦਾ ਉਸ ਨਾਲ ਉਹ ਲੋਕਾਂ ਸਾਹਮਣੇ ਸਿੱਧੇ ਮੱਥੇ ਕੂੰਦਾ ਵੀ ਨਾ। ਲੋਕੀਂ ਇਕ ਪੈਸਾ ਦੇ ਕੇ ਸੌ ਸੁਣਾਉਂਦੇ ਹਨ, ਪਰ ਪ੍ਰੀਤਮ ਸਿੰਘ ਆਪਣੇ ਆਪ ਨੂੰ ਇੰਨਾ ਲੁਕਾਉਂਦਾ ਕਿ ਉਸ ਨਾਲ ਘੜੀ ਭਰ ਬੋਲ ਚਾਲ ਕੇ ਜੇ ਕੋਈ ਉਸ ਦੇ ਸੁਭਾਅ ਤੇ ਚਾਨਣਾ ਪਾਣ ਦਾ ਯਤਨ ਕਰੇ ਤਾਂ ਉਹ ਜ਼ਰੂਰ ਦਿਨ ਨੂੰ ਰਾਤ ਹੀ ਦੱਸੇ। ਭਾਵ ਇਹ ਹੈ ਕਿ ਉਹ ਉਸ ਨੂੰ ਇਕ ਸੜਿਆ ਬਲਿਆ ਤੇ ਕੰਜੂਸ ਆਦਮੀਂ ਕਹੇ।

ਉਸ ਦੀ ਇਹ ਭੀ ਇਕ ਵਾਦੀ ਸੀ ਕਿ ਜੋ ਕੁਝ ਉਸ ਕਰਨਾ ਹੁੰਦਾ, ਉਸ ਤੋਂ ਉਹ ਉਲਟ ਹੀ ਕਹਿੰਦਾ: ਜਦ ਕਦੇ ਉਹ ਵਪਾਰ ਦੇ ਉਲਟ ਬੋਲ ਰਿਹਾ ਹੁੰਦਾ ਤਾਂ ਮੈਂ ਜਾਣ ਜਾਂਦਾ ਕਿ ਇਹ ਕਿਸੇ ਨਾ ਕਿਸੇ ਦੁਕਾਨ ਵਿਚ ਹਿੱਸਾ ਪਾਣ ਨੂੰ ਤਿਆਰ ਹੈ। ਜਦ ਉਹ ਪੜ੍ਹਾਈ ਦੇ ਉਲਟ ਬੋਲਦਾ ਤਾਂ ਮੈਨੂੰ ਸੁਝ ਜਾਂਦੀ ਕਿ ਇਹ ਆਪਣੇ ਕਿਸੇ ਪੁੱਤਰ ਧੀ ਨੂੰ ਪੜ੍ਹਨੇ ਪਾਉਣ ਵਾਲਾ ਹੈ। ਜਦ ਉਹ ਕਿਸੇ ਨੂੰ ਗੁੱਸੇ ਹੋ ਰਿਹਾ ਹੁੰਦਾ ਤਾਂ ਮੈਂ ਸਮਝਦਾ ਜੋ ਉਸ ਤੇ ਇਸ ਦੀ ਡਾਢੀ ਕਿਰਪਾ ਦੀ ਨਜ਼ਰ ਹੈ।

ਇਕ ਦਿਨ ਮੈਂ ਅੰਮ੍ਰਿਤਸਰ ਤੋਂ ਤਰਨਤਾਰਨ ਨੂੰ ਮੱਸਿਆ ਵੇਖਣ ਲਈ ਤਰਿਆ। ਗੱਡੀ ਤੇ ਪ੍ਰੀਤਮ ਸਿੰਘ ਮਿਲ ਪਿਆ। ਉਹ ਭੀ ਮੱਸਿਆ ਤੇ ਜਾ ਰਿਹਾ ਸੀ। ਉਸ ਮੇਲਿਆਂ ਤੇ ਜਾਣ ਦੇ ਉਲਟ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗਾ, "ਖਬਰੇ ਲੋਕਾਂ ਨੂੰ ਭੀੜ ਭੜੱਕੇ ਵਿਚ ਜਾਣ ਕੇ ਧੱਕੇ ਖਾਣ ਦਾ ਕੀ

੭੮