ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹਨ। ਹਰ ਦਿਨ ਦਿਹਾਰ ਨੂੰ ਕੁਝ ਨਾ ਕੁਝ ਭੇਜਦੇ ਹਨ। ਫਿਰ ਹਰ ਸਾਲ ੧੦੦) ਵੱਖ ਦੇਂਦੇ ਹਨ।"
ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਹੋਰ ਸਾਰਿਆਂ ਕਮਰਿਆਂ ਉਤੇ ਦਾਤਿਆਂ ਦੇ ਨਾਂ ਲਿਖੇ ਹੋਏ ਸਨ, ਪਰ ਇਹੀ ਦੋ ਖਾਲੀ ਸਨ। ਪ੍ਰਬੰਧਕਾਂ ਨੂੰ ਪੁੱਛਣ ਤੋਂ ਪਤਾ ਲੱਗਾ ਕਿ ਉਹ ਸਰਦਾਰ ਪ੍ਰੀਤਮ ਸਿੰਘ ਦੇ ਬਣਾਏ ਹੋਏ ਹਨ, ਤੇ ਉਹ ਆਪਣਾ ਨਾਮ ਨਹੀਂ ਲਿਖਾਉਣਾ ਚਾਹੁੰਦੇ।
ਮੈਂ ਇਨ੍ਹਾਂ ਗੱਲਾਂ ਕਰਕੇ ਕਦੇ ਉਸ ਨਾਲ ਗੁੱਸੇ ਨਹੀਂ ਹੁੰਦਾ, ਸਗੋਂ ਉਸ ਦੀਆਂ ਗੱਲਾਂ ਸੁਣਕੇ ਹੈਰਾਨ ਤੇ ਖੁਸ਼ ਹੁੰਦਾ ਹਾਂ।

੮੨