ਨਵੀਆਂ ਸੋਚਾਂ
ਸਾਡੇ ਸਾਮ੍ਹਣੇ ਹੈ ਕਿ ਇਨ੍ਹਾਂ ਅਡਰੀ ਸੱਭਿਤਾ ਵਾਲੇ ਲੋਕਾਂ ਨੂੰ ਆਪਣੇ ਅੰਦਰ ਕਿਵੇਂ ਸਮੇਟਿਆ ਜਾਏ। ਈਸਾਈ ਹਾਕਮ ਆਪਣੀ ਪਾਲਿਸੀ ਐਸੀ ਬਣਾ ਸਕਦੇ ਸਨ ਜਿਸ ਦੇ ਨਾਲ ਮੁਸਲਮਾਣ ਈਸਾਈਆਂ ਵਿਚ ਰਚ ਮਿਚ ਕੇ ਇਕ ਰਲਵੀਂ ਕੌਮ ਦਾ ਹਿਸਾ ਬਣ ਜਾਂਦੇ। ਇਸ ਨਾਲ ਸਪੇਨ ਨੂੰ ਬਹੁਤ ਲਾਭ ਪੁਜਦਾ, ਕਿਉਂਕਿ ਮੁਸਲਮਾਣ ਲੋਕ ਕਾਰੀਗਰੀ ਅਤੇ ਸਭਿਆਚਾਰ ਵਿਚ ਈਸਾਈਆਂ ਪਾਸੋਂ ਬਹੁਤ ਅਗਾਹਾਂ ਲੰਘੇ ਹੋਏ ਸਨ। ਪਰ ਐਸਾ ਨਾ ਕੀਤਾ ਗਿਆ। ਪਹਿਲੋਂ ਤਾਂ ਮੁਸਲਮਾਣਾਂ ਨੂੰ ਕਿਹਾ ਗਿਆ ਕਿ ਆਪਣੇ ਨਾਂ ਈਸਾਈਆਂ ਵਾਲੇ ਰਖ ਲਓ, ਭਾਵੇਂ ਧਰਮ ਨਾ ਬਦਲੋ। ਫਿਰ ਸਭ ਨੂੰ ਹੁਕਮ ਹੋ ਗਿਆ ਕਿ ਜਾਂ ਤਾਂ ਈਸਾਈ ਮਤ ਧਾਰਨ ਕਰ ਲਓ, ਜਾਂ ਬਿਸਤਰਾ ਬੋਰੀਆ ਚੁਕ ਕੇ ਮਲਕ ਤੋਂ ਬਾਹਰ ਹੋ ਜਾਓ। ਕੇਹਾ ਸੌਖਾ ਤਰੀਕਾ ਸੀ ਏਕਤਾ ਵਰਤਾਉਣ ਦਾ! ਸਪੇਨ ਤੇ ਪੁਰਤਗਾਲ ਵਿਚ ਏਹੋ ਤਰੀਕਾ ਯਹੂਦੀਆਂ ਨਾਲ ਵਰਤਿਆ ਗਿਆ। ਇੰਗਲੈਂਡ ਵਾਲਿਆਂ ਨੇ ਯਹੂਦੀਆਂ ਨੂੰ ੧੨੯੦ ਵਿਚ ਦੇਸ-ਨਿਕਾਲਾ ਦੇ ਦਿਤਾ, ਅਤੇ ਓਹ ਕਈ ਸਦੀਆਂ ਤੀਕ ਇਸ ਦੇਸ ਤੋਂ ਬਾਹਰ ਰਹੇ। ਫੇਰ ਆਏ ਭੀ, ਤਾਂ ਚਿਰਾਂ ਤੀਕ ਪੂਰੇ ਹਕ ਨਾ ਲੈ ਸਕੇ। ਅੰਤ ੧੮੫੮ ਵਿਚ ਪਾਰਲੀਮਿੰਟ ਦੀ ਮਿੰਬਰੀ ਦਾ ਹੱਕ ਮਿਲਿਆ। ਫਰਾਂਸ ਵਾਲਿਆਂ ਨੇ ਉਨ੍ਹਾਂ ਨੂੰ ਬਰਾਬਰੀ ਦਾ ਹੱਕ ੧੭੯੦ ਵਿਚ ਦਿੱਤਾ ਤੇ ਜਰਮਨੀ ਵਾਲਿਆਂ ਨੇ ੧੮੭੧ ਵਿਚ, ਪਰ ਇਹ ਹਕ ਮੁੜ ਹਿਟਲਰ ਦੀ ਹਕੂਮਤ ਨੇ ਖੋਹ ਲਏ ਤੇ ਇਹ ਵਿਚਾਰੇ ਹੁਣ ਦਰ-ਬ-ਦਰ ਧਕੇ ਖਾ ਰਹੇ ਹਨ। ਇਨ੍ਹਾਂ ਨੇ ਜੋ ਦੁਖੜੇ ਰੂਸ, ਪੋਲੈਂਡ ਤੇ ਆਸਟਰੀਆ ਹੰਗਰੀ ਵਿਚ ਸਹੇ ਹਨ, ਉਨ੍ਹਾਂ ਦੀ ਕਹਾਣੀ ਲੂੰ ਕੰਡੇ ਕਰ ਦੇਣ ਵਾਲੀ ਹੈ। ਯੂਰਪ ਮੁਸਲਮਾਣਾਂ ਤੇ ਯਹੂਦੀਆਂ ਨੂੰ ਆਪਣੇ ਅੰਦਰ ਕਿਉਂ ਨਹੀਂ ਸਮਾ ਸਕਿਆ? ਕੇਵਲ ਇਸ ਲਈ ਕਿ ਇਹ ਲੋਕ ਆਸ ਪਾਸ ਦੇ ਲੋਕਾਂ ਕੋਲੋਂ ਸਭਿਆਚਾਰ ਵਿਚ ਵਖਰੇ ਸਨ। ਇਨ੍ਹਾਂ ਨੂੰ ਸਮਾਜਕ ਅਰਾਮ ਉਤਨਾ ਕੁ
ー੧੦੨ー