ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਭਿਆਚਾਰਾਂ ਦਾ ਮੇਲ

ਚੁਗ਼ਤਾਈ ਵਰਗੇ ਮੁਸਲਮਾਣ ਮੁਸੱਵਰ, ਹਿੰਦੂਆਂ ਵਰਗੀ ਡੂੰਘਿਆਈ ਨਾ ਰਖਦੇ ਹੋਏ ਸਾਰਾ ਭਾਵ ਸਤ੍ਹਾ ਉਤੇ ਹੀ ਡੋਲ੍ਹ ਦਿੰਦੇ ਹਨ। ਐਸ ਵੇਲੇ ਸਰਦਾਰ ਠਾਕਰ ਸਿੰਘ ਵਰਗੇ ਟਾਂਵੇਂ ੨ ਸਿਖ ਮੁਸੱਵਰ ਦੋਹਾਂ ਤਰਜ਼ਾਂ ਦੇ ਵਿਚਕਾਰ ਇਕ ਵਾਸਤਵਿਕ ਸ਼ੈਲੀ ਚਲਾ ਰਹੇ ਹਨ। ਬਾਕੀ ਦੇ ਮੁਸੱਵਰ ਜਾਂ ਤਾਂ ਨਵੇਂ ੨ ਯੂਰਪੀ ਢੰਗ ਵਰਤ ਰਹੇ ਹਨ। (ਜਿਵੇਂ ਰੂਪ ਕ੍ਰਿਸ਼ਨਾ) ਜਾਂ ਊਹੋ ਪੁਰਾਣੀਆਂ ਲੀਹਾਂ ਉਘਾੜ ਰਹੇ ਹਨ। ਫ਼ਿਲਸਫ਼ੇ ਵਿਚ ਵੀ ਓਹੀ ਵਖੇਵਾਂ ਦਿਸ ਰਿਹਾ ਹੈ। ਮੁਸਲਮਾਣ ਆਪਣੇ ਬਾਹਰੋਂ ਲਿਆਂਦੇ ਖਿਆਲਾਂ ਉਤੇ ਜ਼ੋਰ ਦੇ ਰਹੇ ਹਨ, ਅਤੇ ਹਿੰਦੂ ਜਦ ਹਿੰਦੁਸਤਾਨ ਦੇ ਫ਼ਿਲਸਫ਼ੇ ਦਾ ਜ਼ਿਕਰ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਉਪਨਿਸ਼ਦਾਂ ਜਾਂ ਛੇ ਸ਼ਾਸਤਰਾਂ ਤੋਂ ਹੁੰਦਾ ਹੈ। ਆਪਣਾ ਸਾਰਾ ਤਾਣ ਇਸੇ ਪੁਰਾਣੇ ਗਿਆਨ ਨੂੰ ਮੁੜ ਸੁਰਜੀਤ ਕਰਨ ਤੇ ਲਾ ਦਿੰਦੇ ਹਨ। ਓਹ ਇਹ ਨਹੀਂ ਸੋਚਦੇ ਕਿ ਵਿਚਕਾਰਲੇ ਜ਼ਮਾਨੇ ਦੇ ਭਗਤਾਂ ਤੇ ਫਕੀਰਾਂ ਨੇ ਇਸ ਗਿਆਨ ਦੇ ਨਾਲ ਮੁਸਲਮਾਣੀ ਖ਼ਿਆਲ ਰਲਾ ਕੇ ਇਕ ਨਵੀਂ ਸੰਧੀ ਕਾਇਮ ਕੀਤੀ ਸੀ ਅਤੇ ਹਿੰਦੁਸਤਾਨ ਲਈ ਇਕ ਨਵਾਂ ਤੇ ਸਾਂਝਾ ਫਿਲਸਫਾ ਤਿਆਰ ਕੀਤਾ ਸੀ, ਜਿਸ ਨੂੰ ਛਡ ਕੇ ਫਿਰ ਪੁਰਾਣੀਆਂ ਲੀਹਾਂ ਉਤੇ ਚਲਣਾ ਆਪਣੇ ਵਡੇ ਵਡੇਰਿਆਂ ਦੀ ਸਦੀਆਂ ਦੀ ਕੀਤੀ ਕਮਾਈ ਨੂੰ ਰੋੜ੍ਹਨਾ ਹੈ।

ਪਰ ਹੋ ਕੀ ਰਿਹਾ ਹੈ? ਹਰ ਇਕ ਧਿਰ ਆਪਣਾ ਵਖਰਾ ਵਾਯੂ-ਮੰਡਲ ਕਾਇਮ ਰੱਖਣਾ ਚਾਹੁੰਦੀ ਹੈ ਅਤੇ ਕੋਈ ਐਸੀ ਮਿਲੌਣੀ ਵਾਲੀ ਗਲ ਨਹੀਂ ਕਰਨਾ ਚਾਹੁੰਦੀ ਜਿਸ ਤੋਂ ਦੂਜੀ ਧਿਰ ਦਾ ਚੇਤਾ ਆ ਜਾਏ। ਦੋਵੇਂ ਲੋਕ ਆਪਣੀ ਸਾਰੀ ਵਾਹ, ਵਿਦਿਆ, ਹੁਨਰ ਤੇ ਧਰਮ ਰਾਹੀਂ, ਆਪੋ ਆਪਣੇ ਖ਼ਿਆਲਾਂ ਤੇ ਜਜ਼ਬਿਆਂ ਨੂੰ ਅਡ ਅਡ ਰਖਣ ਵਿਚ ਲਾ ਦਿੰਦੇ ਹਨ, ਤੇ ਫਿਰ ਗਿਲਾ ਕਰਦੇ ਹਨ ਹਨ ਕਿ ਅਸੀਂ ਹਮਦਰਦੀ ਤੇ ਵਿਚਾਰ ਵਿਚ ਇਕ ਦੂਜੇ ਤੋਂ ਲਾਂਭੇ ਜਾ ਰਹੇ ਹਾਂ! ਦੋਵੇਂ ਧਿਰਾਂ ਇਕ ਅਜੇਹੇ ਵਿਆਹੇ ਹੋਏ ਜੋੜੇ ਵਾਂਗੂ ਹਨ ਜੋ ਆਪਣਾ ਪਿੱਛਾ

ー੧੧੫ー