ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਫੋਲ ਫੋਲ ਕੇ ਇਕ ਦੂਜੇ ਨੂੰ ਚਿੜ੍ਹਾਂਦੇ ਰਹਿੰਦੇ ਹਨ: ਇਕ ਕਹਿੰਦਾ ਹੈ ਕਿ ਤੈਨੂੰ ਸਹੇੜਨ ਤੋਂ ਪਹਿਲਾਂ ਮੈਂ ਕੇਡਾ ਖੁਸ਼ ਸਾਂ! ਤੇ ਦੂਜੀ ਕਹਿੰਦੀ ਹੈ, ਤੇਰੇ ਪੱਲੇ ਪੈਣ ਤੋਂ ਪਹਿਲਾਂ ਜਦ ਮੈਂ ਪੇਕੇ ਵਸਦੀ ਜਾਂ ਤਾਂ ਬਾਪੂ ਜੀ ਇਹ ਚੀਜ਼ਾਂ ਲਿਆ ਦਿੰਦੇ ਸਨ, ਔਹ ਚੀਜ਼ਾਂ ਲਿਆ ਦਿੰਦੇ ਸਨ! ਇਹ ਨਹੀਂ ਸਮਝਦੇ ਕਿ ਹੁਣ ਓਹ ਵਿਆਹੇ ਹੋਏ ਹਨ। ਨਾ ਉਹ ਇਸ ਨੂੰ ਛਡ ਕੇ ਨਵੇਕਲੇ ਗੁਲ-ਛਰ੍ਹੇ ਉਡਾ ਸਕਦਾ ਹੈ, ਤੇ ਨਾ ਇਹ ਮੁੜ ਕੰਵਾਰੀ ਬਣ ਕੇ ਪੇਕੇ ਜਾ ਸਕਦੀ ਹੈ। ਹੁਣ ਤਾਂ ਇਕੱਠੇ ਰਹਿਣ ਦੀਆਂ ਹੀ ਜਾਚਾਂ ਸਿਖਣੀਆਂ ਪੈਣਗੀਆਂ।

ー੧੧੬ー