ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਹੋਇਆ ਸਾਬਤ ਕਰਨਾ ਚਾਹੁੰਦੇ ਹਨ ਤਾਂ ਕਹਿੰਦੇ ਹਨ ਕਿ ਵੇਖੋ "ਤਿਸ ਦੇ ਚਾਨਣਿ ਸਭ ਮਹਿ ਚਾਨਣੁ ਹੋਇ" ਵਾਲੀ ਤੁਕ ਮੁੰਡਕ ਉਪਨਿਸ਼ਦ (੨. ੨.੧੦) ਦਾ ਉਲਥਾ ਹੈ, ਅਤੇ "ਭੈ ਵਿਚਿ ਪਵਣੁ ਵਹੈ ਸਦ ਵਾਉ" ਵਾਲੀਆਂ ਤੁਕਾਂ ਤੈਤ੍ਰੀਯ ਉਪਨਿਸ਼ਦ ਵਿਚੋਂ ਲਈਆਂ ਹਨ। ਪਰ ਜਦੋਂ ਗੁਰੂ ਜੀ ਨੂੰ ਇਹ ਆਖਦਾ ਦੇਖਦੇ ਹਨ ਕਿ "ਬ੍ਰਹਮਾ ਮੂਲੁ ਵੇਦ ਅਭਿਆਸਾ, ਤਿਸਤੇ ਉਪਜੇ ਦੇਵ ਮੋਹ ਪਿਆਸਾ; ਤ੍ਰੈਗੁਣ ਭਰਮੇ ਨਾਹੀ ਨਿਜ ਘਰਿ ਵਾਸਾ ਤਾਂ ਕਹਿ ਉਠਦੇ ਹਨ ਕਿ ਗੁਰੂ ਜੀ ਨੇ ਵੇਦ ਪੜ੍ਹ ਕੇ ਨਹੀਂ ਦੇਖੇ, ਐਵੇਂ ਸੁਣੀ ਸੁਣਾਈ ਗੱਲ ਕਰ ਛਡੀ!

ਫ਼ਾਰਸੀ ਕਿਤਾਬਾਂ ਵਾਲਿਆਂ ਨੇ ਗੁਰੂ ਜੀ ਦੀ ਵਿਦਵਤਾ ਨੂੰ ਮੰਨਿਆ ਹੈ। ਤਾਰੀਖ਼ ਪੰਜਾਬ, ਕ੍ਰਿਤ ਗ਼ੁਲਾਮ ਮੁਹੀਉੱਦੀਨ ਬੂਟੇ ਸ਼ਾਹ, ਨੇ ਗੁਰੂ ਜੀ ਦਾ ਹਿੰਦੀ ਤੇ ਫ਼ਾਰਸੀ ਇਲਮ ਤੋਂ ਵਾਕਫ਼ ਹੋਣਾ ਮੰਨਿਆ ਹੈ। 'ਚਹਾਰ ਗੁਲਸ਼ਨ' ਵਿਚ ਆਉਂਦਾ ਹੈ ਕਿ———

"ਬਿਆਨੇ ਕਮਾਲਾਤਸ਼ ਅਜ਼ ਤਕਰੀਰ ਓ ਤਹਿਰੀਰ ਮੁਸਤਗਨੀ।"

(ਉਸ ਦੇ ਕਮਾਲਾਂ ਦਾ ਬਿਆਨ ਬੋਲਣ ਤੇ ਲਿਖਣ ਤੋਂ ਬਾਹਰ ਹੈ।)

ਮੁਨਸ਼ੀ ਸੋਹਣ ਲਾਲ ਦੀ ਲਿਖੀ ਹੋਈ ਕਿਤਾਬ 'ਉਮਦਤੁਤ ਤਵਾਰੀਖ਼' ਵਿਚ ਲਿਖਿਆ ਹੈ ਕਿ———

"ਅਜ਼ ਇਸ਼ਾਰਾਤ ਵਾ ਕਨਾਯਾਤ ਇਲਮੇ ਫ਼ਾਰਸੀ ਨੇਕ ਮੁਤਲਾ।"

ਉਸ ਦੇ ਇਸ਼ਾਰਿਆਂ ਅਤੇ ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਫ਼ਾਰਸੀ ਦਾ ਇਲਮ ਚੰਗੀ ਤਰ੍ਹਾਂ ਆਉਂਦਾ ਸੀ।

ਮੌਲਵੀ ਗੁਲਾਮ ਅਲੀ (ਫ਼ਰੁਖ਼ਸੀਅਰ ਦਾ ਮੁਨਸ਼ੀ) ਲਿਖਦਾ ਹੈ, ਕਿ "ਗੁਰੂ ਜੀ ਪਾਸ ਇਲਮ ਤੇ ਹੁਨਰ ਜਿਤਨਾ ਨਬੀਆਂ ਪਾਸ ਹੁੰਦਾ ਹੈ ਪੂਰਾ ਪੂਰਾ ਸੀ, ਉਹਨਾਂ ਤੋਂ ਵਧ ਕਿਸੇ ਹੋਰ ਨੂੰ ਪ੍ਰਾਪਤ ਨਹੀਂ ਹੋਇਆ"।

'ਸੀਅਰੁਲ ਮੁਤਾਖ਼ਰੀਨ' ਵਾਲਾ ਲਿਖਦਾ ਹੈ ਕਿ ਗੁਰੂ ਸਾਹਿਬ ਦੇ

ー੧੨੦ー