ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਗੁਰੂ ਨਾਨਕ ਦੇਵ ਪੜ੍ਹੇ ਹੋਏ ਸਨ?

ਗੁਆਂਢ ਵਿਚ ਮੌਲਵੀ ਸੱਯਦ ਹਸਨ ਸਾਹਿਬ ਬੜੇ ਆਲਮ ਫ਼ਾਜ਼ਲ ਰਹਿੰਦੇ ਸਨ, ਅਤੇ ਗੁਰੂ ਜੀ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਪਾਸੋਂ ਗੁਰੂ ਜੀ ਨੇ ਫ਼ਾਰਸੀ ਸਿਖੀ।

ਮੈਕਾਲਿਫ਼ ਸਾਹਿਬ ਭੀ ਮੰਨਦਾ ਹੈ ਕਿ ਗੁਰੂ ਜੀ ਨੇ ਫ਼ਾਰਸੀ ਪੜ੍ਹੀ। ਯੰਗ ਸਾਹਿਬ "ਇਨਸਾਈਕਲੋਪੀਡੀਆ ਆਫ਼ ਐਥਿਕਸ" ਵਿਚ ਲਿਖਦੇ ਹਨ ਕਿ ਗੁਰੂ ਸਾਹਿਬ ਜੀ ਨੇ ਨੌਂ ਵਰ੍ਹੇ ਦੀ ਉਮਰ ਵਿਚ ਫ਼ਾਰਸੀ ਪੜ੍ਹੀ। ਵਲਾਇਤ ਵਾਲੀ ਜਨਮ ਸਾਖੀ ਵਿਚ ਭੀ ਆਉਂਦਾ ਹੈ ਕਿ ਗੁਰੂ ਜੀ ਨੇ ਤੋਰਕੀ ਪੜ੍ਹੀ, ਜਿਸ ਤੋਂ ਭਾਵ ਫ਼ਾਰਸੀ ਹੀ ਹੈ। ਕਨਿੰਘਮ ਆਪਣੀ 'ਹਿਸਟਰੀ ਆਫ਼ ਦੀ ਸਿਖਸ' ਵਿਚ ਲਿਖਦਾ ਹੈ ਕਿ "ਸਾਡੇ ਪਾਸ ਇਹ ਯਕੀਨ ਕਰਨ ਲਈ ਕਾਫ਼ੀ ਦਲੀਲਾਂ ਮੌਜੂਦ ਹਨ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂਆਂ ਤੇ ਮੁਸਲਮਾਣਾਂ ਦੇ ਧਰਮਾਂ ਦੀ ਵਾਕਫ਼ੀ ਕਰ ਲਈ ਸੀ, ਅਤੇ ਉਨ੍ਹਾਂ ਨੂੰ ਕੁਰਾਨ ਤੇ ਹਿੰਦੂ ਸ਼ਾਸਤ੍ਰਾਂ ਦੀ ਭੀ ਆਮ ਵਾਕਫ਼ੀ ਸੀ।

'ਪੰਥ ਪ੍ਰਕਾਸ਼' ਵਾਲਾ ਲਿਖਦਾ ਹੈ ਕਿ ਗੁਰੂ ਜੀ ਨੇ ਸੱਤ ਵਰ੍ਹੇ ਦੀ ਉਮਰ ਵਿਚ ਹਿੰਦੀ ਵਿਚ ਹਿਸਾਬ ਕਿਤਾਬ ਲਿਖਣਾ ਸ਼ੁਰੂ ਕੀਤਾ ਅਤੇ ਨੌਂ ਵਰ੍ਹੇ ਦੀ ਉਮਰ ਵਿਚ ਸੰਸਕ੍ਰਿਤ ਪੜ੍ਹਨੀ ਅਰੰਭੀ।

ਉਨ੍ਹੀਂ ਦਿਨੀਂ ਪੰਜਾਬ ਵਿਚ ਜੋ ਵਿਦਿਆ ਦਾ ਪ੍ਰਬੰਧ ਸੀ, ਉਹ ਗੁਰੂ ਜੀ ਨੇ ਚੰਗੀ ਤਰ੍ਹਾਂ ਵਰਤਿਆ। ਪਿੰਡਾਂ ਵਿਚ ਹਿੰਦੀ ਟਾਕਰੇ ਪੜਾਣ ਲਈ ਪਾਂਧੇ ਹੁੰਦੇ ਸਨ, ਅਤੇ ਫ਼ਾਰਸੀ ਪੜ੍ਹਾਣ ਲਈ ਮੌਲਵੀ। ਇਨ੍ਹਾਂ ਤੋਂ ਵਧ ਕੇ ਜੇ ਕੋਈ ਦੀਨੀ ਇਲਮ ਪੜ੍ਹਨਾ ਚਾਹੇ ਤਾਂ ਲਾਹੌਰ, ਕਸੂਰ, ਪਾਕਪਟਨ ਆਦਿ ਥਾਵਾਂ ਤੇ ਪੀਰਾਂ ਫ਼ਕੀਰਾਂ ਦੇ ਵਡੇ ੨ ਅੱਡੇ ਹੁੰਦੇ ਸਨ, ਜਿਨ੍ਹਾਂ ਵਿਚ ਮੁਸਲਮਾਣੀ ਇਲਮ ਉੱਚੇ ਦਰਜੇ ਦਾ ਪੜ੍ਹਾਇਆ ਜਾਂਦਾ ਸੀ। ਜੇ ਹਿੰਦੂ ਧਰਮ ਦੀ ਉੱਚੀ ਤਾਲੀਮ ਲੈਣੀ ਹੋਵੇ ਤਾਂ ਕਾਂਸ਼ੀ ਜਾਣਾ ਪੈਂਦਾ ਸੀ। ਗੁਰੂ ਜੀ ਨੇ ਆਪਣੇ ਪਿੰਡ ਦੇ ਪਾਂਧੇ ਪਾਸੋਂ ਹਿੰਦੀ ਅੱਖਰ ਤੇ ਦਾਰਿਆਂ ਵਿਚ ਹਿਸਾਬ ਕਿਤਾਬ ਸਿਖਿਆ। ਵਿਚਾਰੇ ਪਾਂਧੇ

ー੧੨੧ー