ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਗੁਰੂ ਨਾਨਕ ਦੇਵ ਪੜ੍ਹੇ ਹੋਏ ਸਨ?

ਕਵੀ ਚਾਂਦ ਦੇ 'ਪ੍ਰਿਥੀ ਰਾਜ ਰਾਸੋ' ਵਿਚ ਤੇ ਉਸ ਵੇਲੇ ਦੀਆਂ ਹੋਰਨਾਂ ਪੁਸਤਕਾਂ ਵਿਚ ਭੀ ਮਿਲਦੇ ਹਨ। ਸੋ ਇਨ੍ਹਾਂ ਸ਼ਬਦਾਂ ਨੂੰ ਗੁਰੂ ਸਾਹਿਬ ਦੀ ਫ਼ਾਰਸੀ ਦਾ ਨਮੂਨਾ ਨਹੀਂ ਸਮਝਣਾ ਚਾਹੀਦਾ, ਸਗੋਂ ਉਸ ਵਕਤ ਬਣ ਰਹੀ ਇਕ ਨਵੀਂ ਬੋਲੀ ਦਾ ਨਮੂਨਾ ਸਮਝਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਜਿਥੇ ਹਿੰਦੂਆਂ ਮੁਸਲਮਾਣਾਂ ਦੇ ਰਾਗਾਂ ਨੂੰ ਮਿਲਾਇਆ ਹੈ (ਮਸਲਨ ਤਿਲੰਗ ਤੇ ਆਸਾ), ਉਥੇ ਉਨ੍ਹਾਂ ਦੋਹਾਂ ਕੌਮਾਂ ਦੀਆਂ ਬੋਲੀਆਂ ਨੂੰ ਭੀ ਮਿਲਾ ਕੇ ਵਰਤਿਆ ਹੈ।

ਗੁਰਮੁਖੀ ਵਰਣਮਾਲਾ ਭੀ ਗੁਰੂ ਨਾਨਕ ਜੀ ਨੇ ਬਣਾਈ, ਭਾਵੇਂ ਇਸ ਦੀ ਬਾਹਲੀ ਵਰਤੋਂ ਗੁਰਬਾਣੀ ਲਿਖਣ ਲਿਖਣ ਵਿਚ ਗੁਰੂ ਅੰਗਦ ਜੀ ਨੇ ਕੀਤੀ। ਦੇਖੋ ਪਟੀ ਆਸਾ। ਇਸ ਵਿਚ ਗੁਰਮੁਖੀ ਦੇ ੩੫ ਅੱਖਰ ਲਏ ਹਨ, ਅਤੇ ਇਸ ਵਿਚ ਗੁਰਮੁਖੀ ਦਾ ਖਾਸ ਅੱਖਰ 'ੜ' ਭੀ ਆਉਂਦਾ ਹੈ, ਜਿਸ ਤੋਂ ਮਲੂਮ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਨੂੰ ਗੁਰਮੁਖੀ ਪੈਂਤੀ ਦਾ ਪਤਾ ਸੀ।

ー੧੨੫ー