ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਜਾਵੇ। ਖਾਲਸਾ ਦੀਵਾਨ ਵਾਲੇ ਜਿਨ੍ਹਾਂ ਦਾ ਡੇਰਾ ਲਹੌਰ ਵਿਚ ਸੀ ਇਹੋ ਚਾਹੁੰਦੇ ਸਨ। ਸਰਕਾਰ ਭੀ ਇਹੋ ਸਲਾਹ ਦਿੰਦੀ ਸੀ। ਲਾਟ ਸਾਹਿਬ ਕਹਿੰਦਾ ਸੀ ਕਿ ਲਹੌਰ ਵਿਦਿਆ ਤੇ ਸਮਾਜਕ ਉੱਨਤੀ ਦਾ ਕੇਂਦਰ ਹੈ। ਜੇ ਤੁਸਾਂ ਕਾਲਜ ਇਥੇ ਨਾ ਬਣਾਇਆ ਤਾਂ ਪੜ੍ਹਾਈ ਵਲੋਂ "ਊਤ ਦੇ ਊਤ ਹੀ ਰਹੋਗੇ।" ਪਰ ਅੰਮ੍ਰਿਤਸਰ ਵਾਲੇ ਸਜਣ ਜੋਰ ਦਿੰਦੇ ਸਨ ਕਿ ਕਾਲਜ ਅੰਮ੍ਰਿਤਸਰ ਵਿਚ ਬਣੇ। ਬਹੁਤ ਚਿਰ ਇਸੇ ਗਲ ਉਤੇ ਝਗੜਾ ਰਿਹਾ, ਅੰਤ ਫੈਸਲਾ ਅੰਮ੍ਰਿਤਸਰ ਦੇ ਹਕ ਵਿਚ ਹੋਇਆ।

ਹੁਣ ਵਿਚਾਰ ਹੋਈ ਕਿ ਕਾਲਜ ਲਈ ਥਾਂ ਕਿਹੜੀ ਚੁਣੀ ਜਾਵੇ। ਪਹਿਲਾਂ ਸਲਾਹ ਹੋਈ ਕਿ ਰਾਮ ਬਾਗ ਵਿਚ ਬਣਾਇਆ ਜਾਵੇ। ਸਰਕਾਰ ਭੀ ਇਸ ਗਲ ਤੇ ਰਾਜੀ ਸੀ ਅਤੇ ਰਾਮ ਬਾਗ ਤੋਂ ਲੈ ਕੇ ਰੇਲ ਦੇ ਸਟੇਸ਼ਨ ਤੋੜੀ ਸਾਰੀ ਥਾਂ ਦੇਣ ਲਈ ਤਿਆਰ ਸੀ, ਪਰ ਇਸ ਗਲ ਵਿਚ ਭੀ ਕਈਆਂ ਨੇ ਹਾਨੀ ਪਾਈ ਕਿ ਸ਼ਹਿਰ ਦੇ ਨੇੜੇ ਹੋਣ ਕਰਕੇ ਮੁੰਡੇ ਵਿਗੜ ਜਾਣਗੇ। ਅੰਤ ਮਿਸਟਰ ਨਿੱਕਲ (ਸਕੱਤ੍ਰ ਮਿਉਨਸੀਪਲ ਕਮੇਟੀ) ਦੀ ਮਦਦ ਨਾਲ ਪਿੰਡ ਕੋਟ ਸੈਦ ਮਹਮੂਦ ਦੇ ਲਾਗੇ ਅਜਕਲ ਵਾਲੀ ਥਾਂ, ਜੋ ੧੦੦ ਏਕੜ ਦੇ ਕਰੀਬ ਹੈ, ਕੇਵਲ ਦਸ ਹਜਾਰ ਰੁਪਏ ਥੋਂ ਮੁਲ ਲਈ ਗਈ ਅਤੇ ਇਸ ਦੇ ਬਦਲੇ ਇਸ ਪਿੰਡ ਦੇ ਲੋਕਾਂ ਨਾਲ ਇਕਰਾਰ ਕੀਤਾ ਗਿਆ ਕਿ ਉਨ੍ਹਾਂ ਦੇ ਮੁੰਡਿਆਂ ਪਾਸੋਂ ਫ਼ੀਸ ਨਹੀਂ ਲਈ ਜਾਏਗੀ।

ਇਹ ਥਾਂ ਬੜੀ ਇਤਿਹਾਸਕ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਸਿਖਾਂ ਦਾ ਜੋ ਪਹਿਲਾ ਜੰਗ ਮੁਗਲਾਂ ਨਾਲ ਹੋਇਆ ਸੀ ਉਹ ਇਸੇ ਥਾਂ ਹੋਇਆ ਸੀ। ਹੁਣ ਤਕ ਕਈ ਥਾਂ ਤੋਂ ਜਿਮੀਂ ਖੁਟਣ ਲਗਿਆਂ ਪੁਰਾਣੀਆਂ ਹਡੀਆਂ ਨਿਕਲਦੀਆਂ ਹਨ। ਕੇਹਾ ਸੋਹਣਾ ਢੋ ਢੁਕਾ ਕਿ ਸਦੀਆਂ ਮਗਰੋਂ ਉਹੀ ਪੰਥਕ ਰਖਿਆ ਦਾ ਮਦਾਨ ਪੰਥ ਦੀ ਵਿਦਿਅਕ ਉੱਨਤੀ ਦਾ ਮਦਾਨ ਆ ਬਣਿਆ, ਅਤੇ ਜਿੱਥੇ ਸਿੱਖ ਤੇ ਮੁਸਲਮਾਣ

ー੧੨੮ー