ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਲਸਾ ਕਾਲਜ ਅੰਮ੍ਰਿਤਸਰ

ਬਾਹਰਲੇ ਲੋਕਾਂ ਨੂੰ ਕਾਲਜ ਦੇ ਅੰਦਰ ਆ ਕੇ ਮੁੰਡਿਆਂ ਨੂੰ ਉਕਸਾਉਣ ਦਾ ਮੌਕਾ ਨਾ ਦਿੱਤਾ ਅਤੇ ਨਾ ਆਪ ਹੀ ਕੋਈ ਭੜਕਾਊ ਗਲ ਕੀਤੀ। ਦੂਜੇ ਜੋ ਮੰਗ ਕੀਤੀ ਉਹ ਸਾਰੇ ਪੰਥ ਦੀ ਰਲਵੀਂ ਮੰਗ ਸੀ। ਅਸਤੀਫਿਆਂ ਦਾ ਅਰਦਾਸਾ ਭੀ ਸ. ਜੋਧ ਸਿੰਘ ਜੀ ਐਮ. ਏ. ਪਾਸੋਂ ਕਰਾਇਆ, ਅਤੇ ਹਰ ਕਦਮ ਤੇ ਸ. ਹਰਬੰਸ ਸਿੰਘ ਜੀ ਅਟਾਰੀ ਵਾਲਿਆਂ ਨੂੰ ਨਾਲ ਰਖਿਆ। ਸਰਕਾਰੀ ਮਿੰਬਰਾਂ ਦੀ ਥਾਂ ਪੁਰ ਕਰਨ ਲਈ ਜਦ ਨਾਂ ਮੰਗੇ ਗਏ ਤਾਂ ਭੀ ਮਾਡਰੇਟ ਸਰਦਾਰਾਂ ਦੇ ਹੀ ਦਿਤੇ, ਅਤੇ ਪ੍ਰਬੰਧ ਵਿਚ ਰਿਆਸਤੀ ਅੰਗ ਨੂੰ ਨਾ ਛੇੜਿਆ।

ਜੇ ਕੁਝ ਖਿਚੋਤਾਣ ਮਗਰੋਂ ੪ ਦਸੰਬਰ ਨੂੰ ਸਰਕਾਰ ਨੇ ਸਿਖਾਂ ਦੀ ਇਹ ਮੰਗ ਮੰਨ ਲਈ (ਭਾਵੇਂ ਇਸ ਦੌਰਾਨ ਵਿਚ ੧੩ ਪ੍ਰੋਫੈਸਰਾਂ ਦੇ ਅਸਤੀਫੇ ਦੇਣ ਤਕ ਨੌਬਤ ਪਹੁੰਚੀ) ਅਤੇ ਕਾਲਜ ਨਾਮਿਲਵਰਤਣ ਦੀ ਲਹਿਰ ਤੋਂ ਬਚ ਗਿਆ। ਸਿਖਾਂ ਦੀ ਇਹ ਪੁਰਾਣੀ ਮੰਗ ਪੂਰੀ ਕਰਨ ਵਿਚ ਸਰਕਾਰ ਨੇ ਸਿਖਾਂ ਦੀ ਕਾਹਲੀ ਉਤੇ ਕੋਈ ਗੁੱਸਾ ਨਹੀਂ ਕੀਤਾ, ਸਗੋਂ ਆਪਣੀ ਉਦਾਰ ਸਹਾਇਤਾ ਦਾ ਹੱਬ ਕਾਲਜ ਦੇ ਸਿਰ ਉਤੇ ਉਸੇ ਤਰ੍ਹਾਂ ਰਖੀ ਰਖਿਆ। ਸਰਦਾਰ ਬਹਾਦਰ ਸੁੰਦਰ ਸਿੰਘ ਜੀ ਮਜੀਠਾ ਕਾਲਜ ਕਮੇਟੀ ਦੇ ਪ੍ਰਧਾਨ ਬਣੇ ਅਤੇ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਵਾਲੇ ਸਕੱਤਰ ਬਣੇ। ਇਹ ਦੋਵੇਂ ਸਰਦਾਰ ਆਪਣੇ ਅੰਤਮ ਸਵਾਸਾਂ ਤਕ ਇਸ ਪੰਥਕ ਆਸ਼੍ਰਮ ਦੀ ਸੇਵਾ ਕਰਦੇ ਰਹੇ ਅਤੇ ਇਸ ਵਿਚ ਸਿੱਖੀ ਸਿਦਕ ਦੇ ਕਾਇਮ ਰਖਣ ਲਈ ਪੂਰੀ ਵਾਹ ਲਾਉਂਦੇ ਰਹੇ।

ਨਵੇਂ ਜ਼ਮਾਨੇ ਦੀ ਹਵਾ ਲਗਣ ਨਾਲ ਜਿੱਥੇ ਪ੍ਰਬੰਧ ਨਰੋਲ ਸਿੱਖਾਂ ਦਾ ਹੋ ਗਿਆ ਉੱਥੇ ਕੁਝ ਮੁੱਦੇ ਪਿਛੋਂ ਕਾਲਜ ਦਾ ਪ੍ਰਿੰਸੀਪਲ ਭੀ ਸਿੱਖ ਮੁਕਰਰ ਹੋਣ ਲੱਗਾ। ਸਰਦਾਰ ਬਹਾਦਰ ਬਿਸ਼ਨ ਸਿੰਘ ਜੀ ਅਤੇ ਸਰਦਾਰ ਜੋਧ ਸਿੰਘ ਜੀ ਦੀ ਪ੍ਰਿੰਸਪਲੀ ਦੇ ਸਮੇਂ ਕਾਲਜ ਨੇ ਕਈ ਪਾਸਿਆਂ ਤੋਂ ਚੋਖੀ

ー੧੩੫ー