ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਹੋਰ ਪਹਿਲੂ ਨੂੰ ਲੈ ਲੈਂਦਾ ਹੈ ਜਾਂ ਗੱਲ ਹੀ ਪਤਾ ਜਾਂਦਾ ਹੈ। ਦਲੀਲ ਵਿਚ ਧੌਂਸ ਜਾਂ ਆਪਣੀ ਪਦਵੀ ਦਾ ਦਾਬਾ ਨਹੀਂ ਜਤਾਂਦਾ। ਅਗਲੇ ਨੂੰ ਆਪਣੇ ਨਾਲ ਦਾ ਸਮਝ ਕੇ ਹੌਲੀ ੨ ਠਰ੍ਹੰਮੇ ਨਾਲ ਗਲ ਕਰਦਾ ਹੈ। ਉਹ ਉੱਚਾ ਨਹੀਂ ਬੋਲਦਾ, ਪੱਛੋਂ ਪੁਛ ਪੁਛ ਕੇ ਤੰਗ ਨਹੀਂ ਕਰਦਾ, ਬਲਕਿ ਆਪਣੀ ਗਲ ਬਿਆਨ ਕਰ ਕੇ ਸਮਝਾਂਦਾ ਹੈ। ਆਪਸ ਵਿਚ ਵਿਚਾਰ ਕਰਦਿਆਂ ਦੂਜੇ ਦੀ ਕਮਜ਼ੋਰੀ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਂਦਾ, ਸਗੋਂ ਉਸ ਦੀ ਦਲੀਲ ਦੇ ਚਗੇ ਹਿਸੇ ਨੂੰ ਮੰਨ ਕੇ ਤੇ ਪੂਰੀ ਪੂਰੀ ਕਦਰ ਕਰ ਕੇ ਅਗਾਹਾਂ ਚਲਦਾ ਹੈ। ਉਹ ਵਿਰੋਧੀ ਦੇ ਅੰਦਰ ਵੜ ਕੇ ਉਸ ਦੇ ਖਿਆਲਾਂ ਨੂੰ ਸਮਝਣ ਦੀ ਕੋਸ਼ਸ਼ ਕਰਦਾ ਹੈ, ਤਾਂ ਉਸ ਨਾਲ ਬੇਇਨਸਾਫੀ ਹੋ ਜਾਏ। ਆਪਣੀ ਬਾਬਤ ਬਹੁਤ ਗੱਲਾਂ ਕਰਨ ਵਾਲਾ ਭੀ ਸਾਊ ਨਹੀਂ ਹੁੰਦਾ, ਕਿਉਂਕਿ ਉਸ ਨੂੰ ਆਪਣੇ ਉਤੇ ਮਾਣ ਹੁੰਦਾ ਹੈ ਤੇ ਦੂਜਿਆਂ ਨੂੰ ਤੁਛ ਸਮਝ ਕੇ ਉਨ੍ਹਾਂ ਦੀ ਗੱਲ ਵਿਚ ਰੁਚੀ ਨਹੀਂ ਦਸਦਾ। ਸਾਊ ਆਦਮੀ ਕਿਸੇ ਨੂੰ ਗਲ ਕਰਦਿਆਂ ਟੋਕਦਾ ਨਹੀਂ; ਜਦ ਤਕ ਉਹ ਗਲ ਪੂਰੀ ਨਾ ਕਰ ਲਵੇ ਆਪਣੀ ਗਲ ਨਹੀਂ ਚਲਾਂਦਾ। ਹੋਰਨਾਂ ਨੂੰ ਧੀਰਜ ਨਾਲ ਸੁਣਨ ਦੀ ਵਾਦੀ ਚੰਗਿਆਂ ਦੀ ਨਿਸ਼ਾਨੀ ਹੈ। ਇਸ ਦੀ ਤਹਿ ਵਿਚ ਇਕ ਨਿਮ੍ਰਤਾ ਤੇ ਮਿਠਾਸ ਹੈ ਜੋ ਸਾਰੇ ਗੁਣਾਂ ਦਾ ਤਤ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:———

"ਮਿਠਤਿ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ" (ਵਾਰ ਆਸਾ)। ਇਹ ਨਿਮ੍ਰਤਾ ਤੇ ਮਿਠਾਸ ਸਾਰੇ ਬਜ਼ੁਰਗਾਂ ਵਿਚ ਦੇਖੀ ਜਾਂਦੀ ਹੈ। ਸਾਹਦੀ ਜੀ ਕਹਿੰਦੇ ਹਨ, "ਸਿਆਣਾ ਆਦਮੀ ਹਲੀਮੀ ਵਰਤਦਾ ਹੈ, ਜਿਵੇਂ ਫਲ ਨਾਲ ਲਦੀ ਹੋਈ ਟਹਿਣੀ ਧਰਤੀ ਵਲ ਝੁਕਦੀ ਹੈ।" ਨਿਊਟਨ, ਜੋ ਇੰਗਲਸਤਾਨ ਦਾ ਇਕ ਉਘਾ ਸਾਇੰਸਦਾਨ ਹੋਇਆ ਹੈ, ਆਪਣੀ ਅਪਾਰ ਵਿਦਿਆ ਦੇ ਬਾਵਜੂਦ ਕਹਿੰਦਾ ਹੈ ਕਿ ਗਿਆਨ ਇਕ ਅਥਾਹ ਸਮੁੰਦਰ ਵਾਕਰ ਮੇਰੇ ਸਾਮ੍ਹਣੇ ਖਿਲਰਿਆ ਪਿਆ ਹੈ, ਤੇ ਮੈਂ ਉਸ

ー੧੪੪ー