ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਹਲੀਆਂ ਗੱਲਾਂ

ਅਸਲੀ ਮਤਲਬ ਦੀ ਇਮਾਰਤ ਖੜੀ ਕਰਨ ਤੋਂ ਪਹਿਲਾਂ ਕੁਝ ਵਿਹਲੀਆਂ ਗੱਲਾਂ ਦੀ ਡੇਉੜ੍ਹੀ ਉਸਾਰਨੀ ਪੈਂਦੀ ਹੈ। ਕੌਣ ਕਹਿ ਸਕਦਾ ਹੈ ਕਿ ਇਹ ਕੰਮ ਸੌਖਾ ਹੈ ਜਾਂ ਲੋੜੀਦਾ ਨਹੀਂ?

ਪਿਆਰ ਦੇ ਮਾਮਲੇ ਵਿਚ ਤਾਂ ਵਿਹਲੀਆਂ ਗੱਲਾਂ ਇਕ ਖ਼ਾਸ ਮਹਾਨਤਾ ਰਖਦੀਆਂ ਹਨ। ਇਹ ਪ੍ਰੇਮੀਆਂ ਦੇ ਰੂਹ ਦੀ ਖੁਰਾਕ ਹਨ। ਹਰ ਇਕ ਪ੍ਰੇਮੀ ਏਹੋ ਕਹਿੰਦਾ ਹੈ, ਕਿ ਦੁਨੀਆਂ ਸਾਰੀ ਲਾਂਭੇ ਹੋ ਜਾਏ ਤੇ ਬਸ 'ਇਕ ਤੂੰ ਹੋਵੇਂ ਤੇ ਇਕ ਮੈਂ ਹੋਵਾਂ, ਤੇ ਦੋਵੇਂ ਬਹਿ ਕੇ ਗੱਲਾਂ ਕਰੀਏ।

"ਟਾਲ੍ਹੀ ਦੇ ਥੱਲੇ, ਬਹਿ ਕੇ,
ਹਾਂ ਮਾਹੀਆ ਵੇ!
ਆ ਕਰੀਏ ਦਿਲ ਦੀਆਂ ਗੱਲਾਂ।
ਤੂੰ ਮੇਰਾ ਦਰਦ ਵੰਡਾਵੇਂ,
ਮੈਂ ਤੇਰੇ ਦਰਦ ਉਥੱਲਾਂ।"

ਅੰਬੀ ਦਾ ਬੂਟਾ ਹੋਵੇ, ਜਾਂ ਖੜ ਖੜ ਕਰਦੇ ਪਤਰਾਂ ਵਾਲਾ ਪਿਪਲ, ਜਿਥੇ ਭੀ ਬਹਿ ਕੇ ਦਿਲ ਦੀਆਂ ਕੋਮਲ ਗੱਲਾਂ ਕੀਤੀਆਂ ਹੋਣ ਉਹ ਥਾਂ ਦਿਲ ਤੋਂ ਨਹੀਂ ਭੁਲਦਾ, ਬਲਕਿ ਯਾਦਗਾਰ ਕਾਇਮ ਕਰਨ ਦੇ ਲਾਇਕ ਹੋ ਜਾਂਦਾ ਹੈ।

"ਜਿਥੇ ਬਹਿ ਗੱਲਾਂ ਕੀਤੀਆਂ।
ਬੂਟਾ ਰਖਿਆ ਨਿਸ਼ਾਨੀ।"

ਮੈਨੂੰ ਆਪਣੇ ਮਿਤਰ ਤੇ ਜਮਾਤੀ ਚਰਨਜੀਤ ਸਿੰਘ ਦੇ ਪਿਆਰ ਦੀਆਂ ਯਾਦਗਾਰਾਂ ਵਿਚੋਂ ਸਭ ਤੋਂ ਵਧੇਰੇ ਯਾਦ ਰਹਿਣ ਵਾਲੀ ਉਹ ਝਾਕੀ ਹੈ ਕਿ ਜਦੋਂ ਅਸੀਂ ਅੰਟ੍ਰੈਂਸ ਦੇ ਇਮਤਿਹਾਨ ਤੋਂ ਵਿਹਲੇ ਹੋ ਕੇ ਕਾਲਜ

ー੧੬੧ー