ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/168

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਾਮਾਤ

ਰਜ਼ਾ ਦੇ ਪਹਿਲੂ। ਇਹ ਗਿਆਨ ਲਭਣ ਵਾਲੇ ਮਨੁੱਖਾਂ ਨੂੰ ਅਧੂਰਾਂ ਲਭਾ ਹੋ ਸਕਦਾ ਹੈ, ਪਰ ਜਿਤਨਾ ਕੁ ਲਭਾ ਹੈ ਦੋਹਾਂ ਹਾਲਤਾਂ ਵਿਚ ਇੱਜ਼ਤ ਦੇ ਲਾਇਕ ਹੈ। ਸਾਇੰਸ ਨੂੰ ਧਰਮ ਵਲ ਕੈਰੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ, ਤੇ ਨਾ ਹੀ ਧਰਮ ਨੂੰ ਸਾਇੰਸ ਨਾਲ ਘ੍ਰਿਣਾ ਹੋਣੀ ਚਾਹੀਦੀ ਹੈ।

ਜੇ ਸਾਇੰਸ ਵਿਚ ਭੁੱਲਾਂ ਭੀ ਹਨ, ਤਾਂ ਭੀ ਇਸ ਵਿਚ ਕੁਦਰਤਿ ਦਾ ਕਸੂਰ ਨਹੀਂ। ਕੁਦਰਤਿ ਤਾਂ ਰੱਬ ਦੀ ਹੈ, ਸਾਇੰਸ ਜਾਂ ਸਾਇੰਸਦਾਨਾਂ ਦੀ ਨਹੀਂ: "ਸਭ ਤੇਰੀ ਕੁਦਰਤਿ ਤੂੰ ਕਾਦਰੁ ਕਰਤਾ" (ਵਾਰ ਆਸਾ)। ਇਹ ਕੁਦਰਤਿ ਸਾਡਾ ਆਪਣਾ ਮਿਥਿਆ ਨਾਂ ਹੈ। ਇਹ ਆਪ ਕੋਈ ਵਖਰੀ ਚੀਜ਼ ਨਹੀਂ। ਇਹ ਤਾਂ ਰੱਬੀ ਰਜ਼ਾ ਦੇ ਵਹਿਣਾਂ ਦਾ ਨਾਂ ਹੈ। 'ਪਾਣੀ ਨਿਵਾਣ ਵਲ ਵਹਿੰਦਾ ਹੈ'——— ਇਹ ਨੇਮ ਰੱਬ ਦੀ ਆਪਣੀ ਰਜ਼ਾ ਦਾ ਹੈ, ਜੋ ਪਾਣੀ ਵਿਚ ਵਹਿੰਦੀ, ਅੱਗ ਵਿਚ ਬਲਦੀ ਤੇ ਰੋਸ਼ਨੀ ਦਿੰਦੀ ਹੈ। ਇਹ ਰਜ਼ਾ ਅੰਨ੍ਹੇ-ਵਾਹ ਕੰਮ ਨਹੀਂ ਕਰਦੀ, ਬਲਕਿ "ਵਰਤੈ ਤਾਕੋ ਤਾਕੁ," ਸੋਚ ਸਮਝ ਕੇ ਕਿਸੇ ਮੰਨਤਵ ਨੂੰ ਲੈ ਕੇ ਸਭ ਤੱਤਾਂ ਨੂੰ ਚਲਾ ਰਹੀ ਹੈ।

ਇਹ ਰਜ਼ਾ ਰੱਬ ਦੀ ਹੈ, ਜੋ ਸਿਆਣਾ ਬਿਆਣਾ ਹੋ ਕੇ ਵਰਤਦਾ ਹੈ। ਉਹ ਕਿਵੇਂ ਆਪਣੀ ਰਜ਼ਾ ਦੇ ਖ਼ਿਲਾਫ਼ ਜਾ ਸਕਦਾ ਹੈ? ਜੇ ਕਰਾਮਾਤ ਦਾ ਅਰਥ ਹੈ ਕੁਦਰਤ ਦੇ ਕਨੂੰਨ ਦੇ ਵਿਰੁਧ ਜਾਣਾ, ਤਦ ਤਾਂ ਕਰਾਮਾਤ ਦੇ ਮੰਨਣ ਨਾਲ ਇਹ ਮੰਨਣਾ ਪਏਗਾ ਕਿ ਰੱਬ ਕਿਸੇ ਦੇ ਆਖੇ ਲਗ ਕੇ ਆਪਣੀ ਮਰਜ਼ੀ ਦੇ ਵਿਰੁਧ ਕੰਮ ਕਰ ਸਕਦਾ ਹੈ। ਇਹ ਹੋ ਨਹੀਂ ਸਕਦਾ। ਕੋਈ ਸਹੀ ਦਮਾਗ਼ ਵਾਲਾ ਸਮ੍ਰਥ ਆਦਮੀ ਆਪਣੀ ਰਜ਼ਾ ਦੇ ਉਲਟ ਨਹੀਂ ਚਲਦਾ। ਫਿਰ ਰਬ ਕਿਵੇਂ ਚਲ ਸਕਦਾ ਹੈ?

ਰੱਬ ਬਾਬਤ ਇਹ ਤੌਖਲਾ ਕਿਵੇਂ ਬਣਿਆ ਕਿ ਉਹ ਆਪਣੀ ਰਜ਼ਾ ਬੇਨੇਮੀ ਹੀ ਚਲਾਂਦਾ ਹੈ? ਇਸ ਦੀ ਤਹਿ ਵਿਚ ਇਕ ਭਰਮ ਹੈ ਜੋ ਪੁਰਾਣੇ

ー੧੬੫ー