ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਮਾਨਸਕ ਤੇ ਆਤਮਕ ਤੌਰ ਤੇ ਤਰੱਕੀ ਕਰ ਰਹੀ ਹੈ। ਚੂੰਕਿ ਇਹ ਤਰੱਕੀ ਹਰ ਥਾਂ ਇਕਸਾਰ ਨਹੀਂ ਹੋ ਰਹੀ, ਇਸ ਲਈ ਕਈ ਥਾਵਾਂ ਦੇ ਲੋਕ ਮੇਰੇ ਇਸ ਖ਼ਿਆਲ ਨਾਲ ਸਹਿਮਤ ਨਹੀਂ ਹੋਣਗੇ, ਪਰ ਜੇ ਸਾਰੇ ਸੰਸਾਰ ਉੱਤੇ ਸਮੁੱਚੀ ਨਜ਼ਰ ਸੁੱਟੀ ਜਾਵੇ, ਅਤੇ ਖ਼ਾਸ ਕਰਕੇ ਉਨ੍ਹਾਂ ਦੇਸਾਂ ਨੂੰ ਦੇਖਿਆ ਜਾਵੇ ਜਿਨ੍ਹਾਂ ਨੂੰ ਨਵੇਂ ਜ਼ਮਾਨੇ ਦੀ ਹਵਾ ਲੱਗੀ ਹੈ, ਤਾਂ ਉਥੇ ਇਸ ਤਰੱਕੀ ਦੇ ਨਿਸ਼ਾਨ ਮਿਲਣਗੇ। ਮਸਲਨ ਇੰਗਲੈਂਡ, ਅਮਰੀਕਾ, ਫਰਾਂਸ ਆਦਿ ਮੁਲਕਾਂ ਵਿਚ ਲੋਕਾਂ ਦੀ ਸਰੀਰਕ ਰਖਿਆ ਦੇ ਪ੍ਰਬੰਧ ਅੱਗੇ ਨਾਲੋਂ ਬਹੁਤ ਚੰਗੇ ਹਨ, ਇਸ ਲਈ ਨਾ ਕੇਵਲ ਅਰੋਗਤਾ ਵਿਚ ਉੱਨਤੀ ਹੋ ਰਹੀ ਹੈ, ਬਲਕਿ ਸਰੀਰਕ ਸੁੰਦਰਤਾ ਵਿਚ ਭੀ ਵਾਧਾ ਹੋ ਰਿਹਾ ਹੈ। ਪਿੰਡ ਦੀ ਇਕ ਸਧਾਰਨ ਮੁਟਿਆਰ ਆਪਣੇ ਰੂਪ ਵਿਚ ਪੁਰਾਣੇ ਜ਼ਮਾਨੇ ਦੀਆਂ ਮਸ਼ਹੂਰ ਸੁੰਦਰੀਆਂ ਨਾਲੋਂ ਬਿਹਤਰ ਹੋਵੇਗੀ। ਇਹੋ ਗਲ ਨੌਜਵਾਨ ਮਰਦਾਂ ਦੇ ਰੂਪ ਬਾਬਤ ਕਹਿ ਸਕਦੇ ਹਾਂ।

ਦਿਮਾਗ਼ੀ ਤੌਰ ਤੇ ਵਿਦਿਆ ਦੇ ਚਾਨਣੇ ਨੇ ਲੋਕਾਂ ਨੂੰ ਬਹੁਤ ਉੱਨਤ ਕਰ ਦਿਤਾ ਹੈ। ਨਾ ਸਿਰਫ਼ ਆਮ ਵਾਕਫ਼ੀ ਵਿਚ ਵਾਧਾ ਹੋਇਆ ਹੈ, ਸਗੋਂ ਦਿਮਾਗ਼ ਵਧੇਰੇ ਚੁਸਤ ਅਤੇ ਛੇਤੀ ਸੋਚਣ ਵਾਲਾ ਹੋ ਗਿਆ ਹੈ। ਜਿਹੜੀ ਸੋਚ ਅਗੇ ਪੰਦਰਾਂ ਮਿੰਟਾਂ ਵਿਚ ਫੁਰਦੀ ਸੀ, ਉਹ ਹੁਣ ਇਕ ਮਿੰਟ ਵਿਚ ਫੁਰ ਪੈਂਦੀ ਹੈ। ਮੋਟਰ ਚਲਾਣ ਵਾਲੇ ਨੂੰ ਅੱਗੋਂ ਆਉਂਦੇ ਆਦਮੀ ਨੂੰ ਰਸਤੇ ਵਿਚੋਂ ਹਟਾਣ ਲਈ ਛੇਤੀ ਹਾਰਨ ਵਜਾਉਣਾ ਪੈਂਦਾ ਹੈ, ਅਤੇ ਮੋਟਰ ਨੂੰ ਇਧਰ ਉਧਰ ਮੋੜਨ ਲਈ ਤਤ-ਫਟ ਫ਼ੈਸਲਾ ਕਰਨਾ ਪੈਂਦਾ ਹੈ। ਅਗੋਂ ਹਟਣ ਵਾਲੇ ਨੂੰ ਵੀ ਫ਼ੈਸਲਾ ਕਰਨ ਲਈ ਇਕ ਦੋ ਸਕਿੰਡਾਂ ਤੋਂ ਵਧੀਕ ਸਮਾਂ ਨਹੀਂ ਮਿਲਦਾ। ਪੁਰਾਣੇ ਜ਼ਮਾਨੇ ਦਾ ਆਦਮੀ, ਜਿਸ ਦੇ ਮਨ ਨੇ ਤਰੱਕੀ ਨਹੀਂ ਕੀਤੀ, ਅਤੇ ਅਜੇ ਗੱਡੇ ਦੀ ਰਫ਼ਤਾਰ ਨਾਲ ਚਲ ਰਿਹਾ ਹੈ, ਅਜੇਹੀ ਔਕੜ ਦੇ ਵੇਲੇ ਕਈ ਸਕਿੰਡ ਸੋਚਣ ਵਿਚ ਹੀ ਲਾ ਦਿੰਦਾ ਹੈ, ਅਤੇ ਅਜੇ ਸਜੇ ਖੱਬੇ ਝਾਕ ਰਿਹਾ ਹੁੰਦਾ ਹੈ ਕਿ ਮੋਟਰ ਉਹਨੂੰ ਹੇਠਾਂ ਸੁਟ ਕੇ ਅਗਾਂਹ ਲੰਘ ਜਾਂਦੀ ਹੈ। ਸਿਨੇਮਾ

ー੨ー