ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਵਿਚ 'ਕਾਫ਼ੀ'

ਕਈ ਲੋਕ ਕਾਫ਼ੀ ਨੂੰ ਇਕ ਰਾਗਣੀ ਕਹਿੰਦੇ ਹਨ। ਸਿਖਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੀਆਂ ਤਿੰਨ ਕਾਫ਼ੀਆਂ ਮਿਲਦੀਆਂ ਹਨ, ਇਕ ਗੁਰੂ ਅਮਰਦਾਸ ਜੀ ਦੀ, ਇਕ ਗੁਰੂ ਰਾਮਦਾਸ ਜੀ ਦੀ, ਦੋ ਗੁਰੂ ਅਰਜਨ ਦੇਵ ਜੀ ਦੀਆਂ ਅਤੇ ਇਕ ਗੁਰੂ ਤੇਗ ਬਹਾਦਰ ਜੀ ਦੀ। ਇਹ ਕਾਫ਼ੀਆਂ ਆਸਾ, ਸੂਹੀ, ਤਿਲੰਗ ਅਤੇ ਮਾਰੂ ਰਾਗਾਂ ਵਿਚ ਦਿਤੀਆਂ ਹਨ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਰਾਗ ਮੁਸਲਮਾਣੀ ਇਲਾਕਿਆਂ ਦੇ ਰਾਗ ਹਨ, ਅਤੇ ਇਨ੍ਹਾਂ ਨੂੰ ਮੁਸਲਮਾਣ ਸੂਫ਼ੀ ਫ਼ਕੀਰਾਂ ਨੇ ਬਹੁਤ ਵਰਤਿਆ ਹੈ। ਇਨ੍ਹਾਂ ਕਾਫ਼ੀਆਂ ਦੀ ਬੋਲੀ ਵਿਚ ਵੀ ਲਹਿੰਦੀ ਤੇ ਮੁਲਤਾਨੀ ਬੋਲੀ ਦੇ ਲਫ਼ਜ਼ ਬਹੁਤ ਵਰਤੇ ਹਨ; ਜਿਵੇਂ ਗੁਰੂ ਅਰਜਨ ਦੇਵ ਦੀ ਸੂਹੀ ਰਾਗ ਵਾਲੀ ਕਾਫ਼ੀ ਲਓ:———

ਜੇ ਭੁੱਲੀ ਜੇ ਚੁੱਕੀ ਸਾਈਂ, ਭੀ ਤਹਿੰਜੀ ਕਾਂਢੀਆਂ।
ਜਿਨ੍ਹਾਂ ਨੇਹੁ ਦੂਜਾਣੇ ਲੱਗਾ, ਝੂਰਿ ਮਰਹੁ ਸੇ ਵਾਂਢੀਆਂ।
ਹਉਂ ਨ ਛੋਡਉ ਕੰਤ ਪਾਸਾਰਾ।
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ।੧। ਰਹਾਉ।
ਸਜਣੁ ਤੂਹੈ ਸੈਣੁ ਤੂੰ ਮੈ ਤੁਝ ਉਪਰਿ ਬਹੁ ਮਾਣੀਆ।
ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ।੨।
ਜੇ ਤੂ ਤੁਠਾ ਕ੍ਰਿਪਾ-ਨਿਧਾਨ ਨਾ ਦੂਜਾ ਵੇਖਾਲਿ।
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ।੩।

ਇਸ ਤਰ੍ਹਾਂ ਦੇ ਪੰਜ ਬੰਦ ਹੋਰ ਹਨ। ਇਨ੍ਹਾਂ ਵਿਚ ਆਏ ਲਫ਼ਜ਼ ਸਾਈਂ, ਤਹਿੰਜੀ, ਦੂਜਾਣੇ, ਮਹਿੰਜਾ, ਮੂ———ਦਸਦੇ ਹਨ ਕਿ ਬੋਲੀ ਪੰਜਾਬ ਦੇ

ー੫੦ー