ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਨੂੰ ਨਾਲ ਨਹੀਂ ਲਿਜਾ ਸਕਿਆ, ਜਿਵੇਂ ਯੂਰਪ ਵਿਚ ਯਹੂਦੀਆਂ ਨਾਲ ਹੋ ਰਹੀ ਬਦ-ਸਲੂਕੀ ਜਾਂ ਰਾਜਸੀ ਲਾਲਚ ਪਿਛੇ ਆਪਣੇ ਦਿੱਤੇ ਪ੍ਰਣ ਉਤੇ ਕਾਇਮ ਨਾ ਰਹਿਣ ਵਾਲੀ ਹਿਟਲਰੀ ਪਾਲਿਸੀ। ਪ੍ਰੰਤੂ ਇਹ ਪਿਛਾਂਹ-ਖਿਚੂ ਪਾਲਿਸੀਆਂ ਕੁਝ ਚਿਰ ਲਈ ਚਲਣਗੀਆਂ, ਅਤੇ ਅਗਾਹਾਂ ਵਧ ਰਹੀ ਸਭਿੱਤਾ ਦੀ ਰੌ ਨੂੰ ਨਹੀਂ ਰੋਕ ਸਕਣਗੀਆਂ। ਸਭਿੱਤਾ ਦੀ ਰੌ ਅਗਾਂਹ ਵਧ ਰਹੀ ਹੈ, ਜਿਸ ਦਾ ਪ੍ਰਤੱਖ ਸਬੂਤ ਮਨੁੱਖੀ ਹਿਰਦੇ ਦੀ ਵਧ ਰਹੀ ਕੋਮਲਤਾ ਹੈ। ਮਨੁਖ ਦਾ ਦਿਲ ਅਗੇ ਨਾਲੋਂ ਵਧੇਰੇ ਬਰੀਕ ਹੋ ਰਿਹਾ ਹੈ; ਇਸ ਦਾ ਇਹਸਾਸ ਕੋਮਲ ਹੋ ਗਿਆ ਹੈ। ਅਗੇ ਬੰਗਾਲ ਦੇ ਫਤ੍ਹੇ ਹੋਣ ਵੇਲੇ ਨਾਲ ਦੇ ਸੂਬੇ ਅਵਧ ਜਾਂ ਮਦਰਾਸ ਨੂੰ ਕੁਝ ਪਤਾ ਨਹੀਂ ਸੀ ਲਗਦਾ, ਸਗੋਂ ਮਦਰਾਸੀਆਂ ਨੂੰ ਲੈ ਕੇ ਬੰਗਾਲ ਫਤ੍ਹੇ ਕਰ ਲੈਂਦੇ ਸਨ, ਜਾਂ ਪੂਰਬੀਆਂ ਨੂੰ ਲੈ ਕੇ ਪੰਜਾਬ ਫਤ੍ਹੇ ਕਰ ਲੈਂਦੇ ਸਨ; ਪਰ ਲੋਕਾਂ ਨੂੰ ਇਕ ਦੂਜੇ ਦੇ ਦੇਸ-ਭਾਈ ਹੋਣ ਦਾ ਖ਼ਿਆਲ ਤਕ ਨਹੀਂ ਸੀ ਆਉਂਦਾ। ਹੁਣ ਫ਼ਲਸਤੀਨ, ਫਿਨਲੈਂਡ, ਚੀਨ, ਜਾਂ ਐਬੀਸੀਨੀਆ ਦੇ ਲੋਕਾਂ ਦੇ ਦੁਖੜੇ ਸੁਣ ਸੁਣ ਕੇ ਪੰਜਾਬੀਆਂ ਅਤੇ ਬੰਗਾਲੀਆਂ ਦੇ ਦਿਲ ਪਏ ਪਘਰਦੇ ਹਨ। ਸਭਿਤਾ ਦੀ ਉੱਨਤੀ ਇਸ ਗਲ ਤੋਂ ਨਹੀਂ ਮਿਣਨੀ ਚਾਹੀਦੀ ਕਿ ਲੀਗ ਔਫ ਨੇਸ਼ਨਜ਼ ਨੇ ਅਮੁਕਾ ਜੰਗ ਰੋਕਿਆ ਕਿ ਨਹੀਂ, ਸਗੋਂ ਇਸ ਗਲ ਤੋਂ ਜਾਚਣੀ ਚਾਹੀਦੀ ਹੈ ਕਿ ਆਮ ਲੋਕਾਂ ਦੇ ਦਿਲ ਕਿਸੇ ਬੇਇਨਸਾਫ਼ੀ ਨੂੰ ਦੇਖ ਕੇ ਕਿਤਨੇ ਕੁ ਤੜਫ਼ਦੇ ਹਨ। ਇਹ ਪ੍ਰਤੱਖ ਹੈ ਕਿ ਮਨੁੱਖੀ ਦਿਲ ਦਾ ਵਲਵਲਾ ਤੇ ਇਖ਼ਲਾਕੀ ਇਹਸਾਸ ਬਹੁਤ ਕੋਮਲ ਹੋ ਗਿਆ ਹੈ। ਸੜਕਾਂ ਦੀ ਸੇਧ ਜਾਂ ਪਧਰ ਦੇ ਵਿੰਗ, ਮਕਾਨਾਂ ਦਾ ਕੋਝਪੁਣਾ, ਹਰਿਆਵਲ ਦੀ ਅਣਹੋਂਦ ਇੱਨੀ ਦੁਖਦਾਈ ਹੁੰਦੀ ਹੈ ਜਿੰਨੀ ਕਿ ਗੰਦਗੀ ਦੀ ਢੇਰੀ। ਰਹਿਣੀ ਬਹਿਣੀ ਵਿਚ ਸਫ਼ਾਈ, ਚੁਸਤੀ, ਸੁਚੱਜਤਾ ਵਧੇਰੇ ਹੈ। ਸ਼ਰਾਫ਼ਤ ਇਸ ਸਮੇਂ ਦਾ ਖ਼ਾਸ ਗੁਣ ਹੈ। ਇਸ ਇਹਸਾਸ ਵਿਚ ਇੱਨੀ ਕੋਮਲਤਾ ਆ ਗਈ ਹੈ ਕਿ ਹੁਣ ਬਾਦਸ਼ਾਹ ਭੀ ਆਪਣੇ ਆਪ ਵਲੋਂ 'ਮਾ ਬਦੌਲਤ', 'ਹਮ' ਆਦਿ ਲਫਜ਼ ਵਰਤਣ ਤੋਂ ਸੰਕੋਚ ਕਰਦੇ ਹਨ। ਅੱਗੇ

ー੪ー