ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਵਿਕਦਾ ਹੈ) ਤੋਬਾ ਕਰਦਾ ਹੈ ਤੇ ਕੰਨਾਂ ਨੂੰ ਹੱਥ ਲਾਉਂਦਾ ਦੂਰ ਪਰ੍ਹੇ ਚਲਾ ਜਾਂਦਾ ਹੈ। ਹੇ ਫਰਿਸ਼ਤਿਆਂ ਦੇ ਮੱਥਾ ਟੇਕਣ ਦੀ ਥਾਂ ਇਨਸਾਨ! ਬਸ ਤੇਰੇ ਵਿਚ ਇਕੋ ਘਾਟਾ ਹੈ ਤੇ ਉਹ ਹੈ ਇਕਰਾਰ ਤੋੜਨਾ। ਸ੍ਰਿਸ਼ਟੀ ਦੇ ਮੁਢ ਤੋਂ ਹੀ ਤੇਰੇ ਵਡੇਰੇ ਹਜ਼ਰਤ ਆਦਮ ਨੇ ਇਕਰਾਰ ਤੋੜਿਆ ਅਤੇ ਪਰਮਾਤਮਾ ਦੀਆਂ ਦਾਤਾਂ ਨੂੰ ਮਿਟੀ ਘੱਟੇ ਰੋਲਿਆ। ਹੇ ਮਨੁੱਖ! ਜੇ ਤੂੰ ਵਫ਼ਾ ਦਾ ਗੁਣ ਕਾਇਮ ਰਖਦੋਂ ਤਾਂ ਤੂੰ ਪੂਰਣ ਹਸਤੀ ਹੋਂਦੋਂ।

ਆਹ! ਮੇਰੇ ਉੱਚਾ ਸਿੱਧਾ ਚਲਣ ਵਾਲੇ ਦੋਸਤ! ਹੇ ਦੋ ਅਖਾਂ ਵਾਲੇ ਅੰਨ੍ਹੇ ਪੰਧਾਊ! ਕੀ ਤੂੰ ਏਦਾਂ ਹੀ ਗੁਮਰਾਹੀ ਦਾ ਪੁਜਾਰੀ ਰਹੇਂਗਾ? ਤੇਰੀਆਂ ਹੋਰ ਭੁੱਲਾਂ ਤੈਨੂੰ ਮੁਬਾਰਕ! ਜਿਹੜੀਆਂ ਭੁੱਲਾਂ ਤੈਥੋਂ ਅਭੋਲ ਹੀ ਹੋ ਜਾਣ ਉਨ੍ਹਾਂ ਦੀ ਖਿਮਾਂ ਦਾ ਤੂੰ ਹਕਦਾਰ ਹੈਂ, ਪਰ ਜਿਹੜੀ ਬੇਹੋਸ਼ੀ ਤੂੰ ਆਪ ਖਰੀਦਦਾ ਹੈਂ, ਜਿਹੜੀਆਂ ਭੁੱਲਾਂ ਨੂੰ ਜਾਣ ਬੁਝ ਕੇ ਕਰਦਾ ਹੈਂ ਅਤੇ ਜੋ ਤੇਰੀ ਇਸ ਦੋ ਘੜੀਆਂ ਦੀ ਖੁਸ਼ੀ ਬਦਲੇ ਸਹੇੜੀਆਂ ਹੋਈਆਂ ਹਨ, ਯਾਦ ਰਖ ਓਹ ਤੈਨੂੰ ਨਰਕਾਂ ਦਾ ਭਾਗੀ ਬਣਾਉਣਗੀਆਂ। ਇਨ੍ਹਾਂ ਹੀ ਭੁੱਲਾਂ ਦੇ ਕਾਰਣ ਤੂੰ ਅਗ ਵਿਚ ਸੜੇਂਗਾ।

ਮੈਨੂੰ ਪਤਾ ਹੈ, ਮੇਰਾ ਲੰਮਾ ਚੌੜਾ ਉਪਦੇਸ਼ ਤੈਨੂੰ ਨਹੀਂ ਭਾਉਂਦਾ। ਕੀ ਕਰਾਂ? ਮਿਤਰੋ! ਇਹ ਗੁਣਗੁਣੇ ਬੜੀ ਵਿਸ ਘੋਲਦੇ ਰਹਿੰਦੇ ਹਨ। ਮੈਂ ਵੀ ਨੱਕ ਵਿੱਚ ਬੋਲਦਾ ਹਾਂ ਅਤੇ ਮਿਠੇ ਮਿਠੇ ਬਚਨਾਂ ਰਾਹੀਂ ਲੋਕਾਂ ਦੀ ਪਿਆਸ ਮਿਟਾਉਂਦਾ ਹਾਂ।

ਮੇਰੀਆਂ ਸਿਫ਼ਤਾਂ ਲਈ ਇਕ ਵਡੇ ਦਫ਼ਤਰ ਦੀ ਲੋੜ ਹੈ। ਮੈਨੂੰ ਨਿਰਾ ਪੁਰਾ ਗਾਲੜੀ ਹੀ ਨਾ ਸਮਝਣਾ। ਰਤਾ ਮੇਰੀਆਂ ਖੂਬੀਆਂ ਵੀ ਸੁਣੋ। ਮੇਰੇ ਵਰਗਾ ਹੁਸ਼ਿਆਰ ਚੌਂਕੀਦਾਰ ਜੇ ਦੀਵਾ ਲੈ ਕੇ ਢੂੰਢਣ ਚੜ੍ਹੋ ਤਾਂ ਭੀ ਨਾ ਲਭੇ। ਮੈਂ ਸਭ ਤੋਂ ਵਧੇਰੇ ਲੋਕਾਂ ਦੇ ਕੰਮ ਆਉਣ ਵਾਲਾ ਸੇਵਾਦਾਰ ਜੇ। ਹਰ ਇਕ ਮਹਿਕਮੇ ਦਾ ਸਭ ਤੋਂ ਵਡਾ ਸਰਦਾਰ ਹਾਂ। ਸਭ ਨਾਲੋਂ ਵੱਡਾ ਹੁੰਦਿਆਂ ਹੋਇਆਂ ਵੀ ਸਭ ਤੋਂ ਨੀਵਾਂ ਹਾਂ। ਰਾਤ ਦਿਨ

ー੮੨ー