ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਵਿਚ ਮੇਰਾ ਨਾਂ ਰੱਦੀ ਦੀ ਟੋਕਰੀ ਵਿਚ ਸੁਟਿਆ ਜਾਏ ਤਾਂ ਇਹ ਇਨਸਾਫ ਕਾਹਦਾ? ਕਿਉਂਕਿ (ਇਹ ਇਕ ਭੇਦ ਹੈ) ਅਗਲੀ ਚੋਣ ਵਿਚ ਮੈਂ ਵੀ ਉਮੈਦਵਾਰ ਹਾਂ। ਦੂਜੇ ਤੁਰਨ ਫਿਰਨ ਵਾਲੇ ਬੰਦੇ ਤਾਂ ਵੋਟਾਂ ਲਈ ਮਰਦੇ ਫਿਰਦੇ ਹਨ। ਵੋਟਾਂ ਲੈਣ ਲਈ ਸ਼ਰਾਬ ਦੀ ਵਰਤੋਂ ਕਰਦੇ ਹਨ, ਪਰ ਖਬਰੇ ਉਨ੍ਹਾਂ ਮੇਰੇ ਮਿਠੇ ਪ੍ਰੇਮ ਪਿਆਲੇ ਨੂੰ ਚੱਖਿਆ ਨਹੀਂ। ਮੈਂ ਆਪਣੀ ਜਾਨ, ਆਪਣੀ ਪਿਆਰੀ ਜਾਨ ਵੋਟਰਾਂ ਤੋਂ ਵਾਰਣ ਲਈ ਤਿਆਰ ਹਾਂ। ਮੈਨੂੰ ਆਪਣੇ ਦੁਸ਼ਮਨ ਦੀ ਐਵੇਂ ਕਦਰ ਹੁੰਦਿਆਂ ਵੇਖ ਡਰ ਲਗਦਾ ਹੈ, ਪਰ ਫੇਰ ਵੀ ਹੀਲਾ ਜ਼ਰੂਰੀ ਹੈ।

ਆਹ ਵੇਖੋ, ਮੇਰਾ ਪਾਣੀ ਕਿੰਨਾ ਠੰਢਾ ਅਤੇ ਚੰਗਾ ਹੈ! ਅਜੇਹੀ ਧੁਪ ਅਤੇ ਗਰਮੀ ਤੋਂ ਲੋਕ ਪਨਾਹ ਚਾਹੁੰਦੇ ਹਨ। ਵੇਖੋ ਲੋਕ ਕੜਾਕੇ ਦੀ ਧੁੱਪ ਤੋਂ ਕਿਸ ਤਰ੍ਹਾਂ ਤੰਗ ਹਨ! ਔਹ ਵੇਖੋ, ਇਕ ਆਦਮੀ ਸਿਰ ਨਿਵਾਈ, ਪਾਟੇ ਲੀੜੇ ਪਾਈ ਮੇਰੀ ਵਲ ਆ ਰਿਹਾ ਹੈ। ਵੇਖੋ ਜੁੱਤੀ ਦਾ ਤਲਾ ਛੱਪਰ ਨਾਲੋਂ ਵੱਖਰਾ ਹੋ ਰਿਹਾ ਹੈ! ਕਿੰਨਾ ਘੱਟਾ ਉਸ ਦੀ ਜੁੱਤੀ ਨਾਲ ਉਡ ਰਿਹਾ ਹੈ! ਉਹ ਕੁਝ ਬੁੜ ਬੁੜ ਕਰਦਾ ਹੈ। ਖਬਰੇ ਉਹ ਆਪਣੇ ਸਮੇਂ ਨੂੰ ਕੋਸਦਾ ਹੈ ਜਾਂ ਆਪਣੀ ਕਿਸਮਤ ਉਤੇ ਝੂਰ ਰਿਹਾ ਹੈ। ਕਿੰਨੇ ਆਦਮੀ ਇਸ ਆਦਮੀ ਵਾਂਗ ਨਹੀਂ ਕਰਦੇ? ਓਹ ਆਪਣੀਆਂ ਬਦ-ਪਰਹੇਜ਼ੀਆਂ ਦੇ ਕਾਰਣ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹਨ। ਆਪਣੀਆਂ ਕੁਚਾਲਾਂ ਨਾਲ ਆਪਣੇ ਰਾਹ ਵਿਚ ਕੰਡੇ ਬੀਜਦੇ ਹਨ ਅਤੇ ਫੇਰ ਦੋਸ਼ ਦੂਜਿਆਂ ਦੇ ਸਿਰ ਮੜ੍ਹਦੇ ਤੇ ਪਰਮਾਤਮਾ ਨੂੰ ਭੀ ਭੰਡਣ ਲਗ ਪੈਂਦੇ ਹਨ। ਓਹ ਕਈ ਭੁੱਲਾਂ ਕਰ ਕੇ ਆਪਣੀ ਜੜ੍ਹੀਂ ਆਪ ਤੇਲ ਦੇਂਦੇ ਹਨ। ਓਹ ਆਪਣਾ ਝੁਗਾ ਆਪ ਉਜਾੜਦੇ ਹਨ ਤੇ ਫਿਰ ਆਪੇ ਦੋ ਹੱਥੜਾਂ ਮਾਰ ਮਾਰ ਪਿਟਦੇ ਹਨ।

ਆ ਮਿਤਰਾ! ਕਚਹਿਰੀਓਂ ਵਿਹਲਾ ਹੋ ਆਇਆ ਏਂ? ਗਵਾਹ ਚੰਗੇ ਭੁਗਤੇ? ਤੇਰਾ ਖੀਸਾ ਹੌਲਾ ਹੌਲਾ ਕਿਉਂ ਜਾਪਦਾ ਹੈ? (ਸਬਰ

ー੮੪ー