ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਨਹੀਂ ਹੁੰਦੇ। ਇਨ੍ਹਾਂ ਕੋਲ ਪੈਸੇ ਚੋਖੇ ਆ ਜਾਂਦੇ ਹਨ। ਸਿਆਣਿਆਂ ਦੇ ਕਹਿਣ ਵਾਂਗੂੰ "ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ", ਮਾਪੇ ਸਿਰ ਤੇ ਨਾ ਹੋਣ ਕਰਕੇ ਬੇਮੁਹਾਰੇ ਪਏ ਫਿਰਦੇ ਹਨ, ਤੇ ਕਈ ਖ਼ਰਾਬੀਆਂ ਕਰਦੇ ਹਨ। ਤਮਾਕੂ ਤੇ ਸਿਗਰਟ ਪੀਂਦੇ ਹਨ। ਜੂਆ ਖੇਡਦੇ ਤੇ ਸੱਟੇਬਾਜ਼ੀ ਕਰਦੇ ਹਨ। ਸ਼ਰਾਬ ਤਕ ਤੋਂ ਭੀ ਨਹੀਂ ਟਲਦੇ। ਇਹੋ ਜੇਹੇ ਕਈ ਖੀਸੇ ਕਟਦੇ ਫੜੇ ਗਏ ਹਨ।

ਇੱਨੇ ਨੂੰ ਗਡੀ ਤਰਨ ਤਾਰਨ ਪੁਜ ਗਈ। ਉਹ ਛੇਤੀ ਛੇਤੀ ਮੈਥੋਂ ਨਿਖੜ ਗਿਆ ਤੇ ਕਹਿਣ ਲਗਾ, "ਲੌਢੇ ਵੇਲੇ ਦੀ ਗੱਡੀ ਮੁੜ ਮਿਲਾਂਗੇ।" ਮੈਂ ਉਹਦਾ ਖਹਿੜਾ ਛੱਡਣ ਵਾਲਾ ਕਿੱਥੋਂ ਸਾਂ! ਉਸ ਦੀ ਅੱਖ ਬਚਾ ਮੈਂ ਉਹਨਾਂ ਦੇ ਪਿਛੇ ਤੁਰ ਪਿਆ। ਉਸ ਆਪਣੀ ਇਸਤਰੀ ਤੇ ਲੜਕਿਆਂ ਸਣੇ ਦਰਬਾਰ ਸਾਹਿਬ ਦਾ ਰਾਹ ਲਿਆ। ਮੈਂ ਭੀ ਪਿਛੇ ਸਾਂ। ਰਾਹ ਵਿੱਚ ਜੋ ਮੰਗਤਾ ਆਇਆ ਉਸ ਨੂੰ ਉਹ ਆਨਾ, ਦੁਆਨੀ, ਪੈਸਾ ਜਰੂਰ ਦੇਈ ਗਿਆ। ਜਿੱਥੇ ਉਹ ਇਸ਼ਨਾਨ ਕਰਨ ਬੈਠਾ, ਮੈਂ ਵੀ ਰਤਾ ਪਰੇਡੇ ਲਗ ਪਿਆ। ਉਸ ਦਾ ਟਬਰ ਪੋਣੇ ਵਿੱਚੋਂ ਇਸ਼ਨਾਨ ਕਰ ਆਇਆ ਤੇ ਉਹ ਭੀ ਨਹਾ ਬੈਠਾ। ਪ੍ਰਕਰਮਾ ਵਿੱਚ ਮੋਢੇ ਨਾਲ ਮੋਢਾ ਠਹਿਕਦਾ ਸੀ। ਉਹ ਸਣੇ ਟੱਬਰ ਭੀੜ ਵਿੱਚ ਵੜ ਗਿਆ, ਤੇ ਦਰਸ਼ਨ ਕਰਨ ਨੂੰ ਅੰਦਰ ਜਾਣ ਲਈ ਧਕਮਧੱਕਾ ਕਰਨ ਲੱਗ ਪਿਆ। ਮੈਂ ਇੱਕ ਪਵਿੱਤਰ ਤੇ ਪੂਜਨੀਕ ਥਾਂ ਤੇ ਬੈਠਾ ਸਾਂ, ਪਰ ਹੱਸਣੋਂ ਨਾ ਰੁਕ ਸਕਿਆ, ਕਿ ਹੁਣੇ ਉਹ ਭੀੜ ੨ ਕਹਿ ਕੇ ਮੇਰੇ ਕੰਨ ਪਿਆ ਖਾਂਦਾ ਸੀ ਤੇ ਕਹਿੰਦਾ ਸੀ ਕਿ "ਭਾਵੇਂ ਰਾਤ ਪੈ ਜਾਏ ਭੀੜ ਹਟੀ ਤੇ ਅੰਦਰ ਜਾਣਾ ਏ;" ਪਰ ਹੁਣ ਤੇ ਇਕ ਪਲ ਵੀ ਨਹੀਂ ਸੂ ਉਡੀਕਿਆ ਤੇ ਧੁਸ ਦੇਈ ਅੰਦਰ ਜਾ ਰਿਹਾ ਹੈ। ਦਰਸ਼ਨ ਪਰਸ਼ਨ ਕਰ ਅਸੀਂ ਲੌਢੇ ਵੇਲੇ ਫੇਰ ਗੱਡੀ ਤੇ ਆ ਮਿਲੇ।

ਸਟੇਸ਼ਨ ਤੇ ਇਕ ਲੂਲ੍ਹਾ ਮੰਗ ਰਿਹਾ ਸੀ। ਉਸ ਸਾਡੇ ਅਗੇ ਬੀ ਆ ਸੁਆਲ ਕੀਤਾ। ਮੈਂ ਧਿਆਨ ਪਰਲੇ ਪਾਸੇ ਕਰ ਲਿਆ। ਪ੍ਰੀਤਮ ਸਿੰਘ

ー੯੪ー