ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਪ੍ਰੀਤਮ ਸਿੰਘ ਹੋਰੀਂ ਵੀ ਇਥੇ ਦਾਨ ਦੇਂਦੇ ਹਨ?" ਨੌਕਰ ਬੋਲਿਆ, "ਜੀ ਆਹ ਦੋਵੇਂ ਕਮਰੇ ਉਨ੍ਹਾਂ ਹੀ ੧੦੦੦) ਖਰਚ ਕੇ ਪੁਆਏ ਹਨ। ਹਰ ਦਿਨ ਦਿਹਾਰ ਨੂੰ ਕੁਝ ਨਾ ਕੁਝ ਭੇਜਦੇ ਹਨ। ਫਿਰ ਹਰ ਸਾਲ ੧੫੦) ਵੱਖ ਦੇਂਦੇ ਹਨ।"

ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਹੋਰ ਸਾਰਿਆਂ ਕਮਰਿਆਂ ਉਤੇ ਦਾਤਿਆਂ ਦੇ ਨਾਂ ਲਿਖੇ ਹੋਏ ਸਨ। ਪਰ ਇਹੀ ਦੋ ਖ਼ਾਲੀ ਸਨ। ਪ੍ਰਬੰਧਕਾਂ ਨੂੰ ਪੁਛਣ ਤੋਂ ਪਤਾ ਲਗਾ ਕਿ ਓਹ ਸਰਦਾਰ ਪ੍ਰੀਤਮ ਸਿੰਘ ਦੇ ਬਣਾਏ ਹੋਏ ਹਨ, ਤੇ ਉਹ ਆਪਣਾ ਨਾਮ ਨਹੀਂ ਲਿਖਾਉਣਾ ਚਾਹੁੰਦੇ।

ਮੈਂ ਇਨ੍ਹਾਂ ਗਲਾਂ ਕਰਕੇ ਕਦੇ ਉਸ ਨਾਲ ਗੁਸੇ ਨਹੀਂ ਹੁੰਦਾ, ਹੱਥੋਂ ਉਸ ਦੀਆਂ ਗੱਲਾਂ ਸੁਣ ਕੇ ਹਰਾਨ ਤੇ ਖੁਸ਼ ਹੁੰਦਾ ਹਾਂ।

ー੯੬ー