ਪੰਨਾ:ਨਵੀਨ ਚਿੱਠੀ ਪੱਤਰ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫)

ਮਹਾਰਾਜੇ ਸਦਾ ਤੋਂ ਹਰਕਾਰੇ ਰਖਦੇ ਆਏ ਹਨ। ਉਹ ਤਾਂ ਸਦਾ ਉਨ੍ਹਾਂ ਹੱਥੀਂ ਹੀ ਸੁਨੇਹੇ ਘਲਦੇ ਹਨ ਤੇ ਅਜ ਕਲ ਵੀ ਉਚੇਚੀਆਂ ਤੇ ਜ਼ਰੂਰੀ ਚਿਠੀਆਂ ਉਹ ਡਾਕ ਰਾਹੀਂ ਨਹੀਂ, ਸਗੋਂ ਹਰਕਾਰਿਆਂ ਹਥੀ ਘਲਦੇ ਹਨ, ਕਿਉਂ ਜੋ ਇਉਂ ਉਨਾਂ ਤੇ ਉਨ੍ਹਾਂ ਦੀ ਚਿਠੀ-ਪੱਤ੍ਰ ਦੇ ਸਤਿਕਾਰ ਵਿਚ ਵਾਧਾ ਹੁੰਦਾ ਹੈ।

ਸਾਡੇ ਭਾਰਤ ਵਰਸ਼ ਵਿਚ ਵਡੇ ਪੈਮਾਨੇ ਤੇ ਕਦੇ ਵੀ ਡਾਕ ਦਾ ਪ੍ਰਬੰਧ ਨਹੀਂ ਹੋਇਆ| ਸ਼ੇਰ ਸ਼ਾਹ ਸੂਰੀ (੧੫੪੦ ਤੋਂ ੧ਪ੪੫) ਨੇ ਕੁਝ ਇਸਤਰ੍ਹਾਂ ਦਾ ਉਪਰਾਲਾ ਕੀਤਾ ਸੀ, ਪਰ ਉਹ ਬਾਹਲਾ ਚਿਰ ਜੀਵਿਆ ਹੀ ਨਾਂਹ । ਉਸ ਤੋਂ ਮਗਰੋਂ ਜਦੋਂ ਅੰਗੇ੍ਜ਼ ਸਹਿਜੇ ਸਹਿਜੇ ਸਾਰੇ ਹਿੰਦ ਵਿਚ ਆਪਣੇ ਪੈਰ ਪਸਾਰ ਰਹੇ ਸਨ ਤਾਂ ਲਾਰਡ ਡਲਹੌਜ਼ੀ (੧੮੪੯-੧੮੫੬ ) ਦੇ ਸਮੇਂ ਵਿਚ ਜਿਥੇ ਉਸਨੇ ਰੇਲਾਂ, ਤਾਰਾਂ ਤੇ ਹੋਰ ਚੀਜ਼ਾਂ ਇਥੇ ਪ੍ਰਚੱਲਤ ਕੀਤੀਆਂ, ਉਥੇ ਡਾਕ ਦਾ ਵੀ ਪੱਕਾ ਪ੍ਰਬੰਧ ਕੀਤਾ।

ਡਾਕਖਾਨੇ ਅਜ ਕਲ ਦੇ ਜੀਵਨ ਦਾ ਇਕ ਲੋੜੀਂਦਾ ਅੰਗ ਬਣ ਗਏ ਹਨ। ਇਨ੍ਹਾਂ ਤੋਂ ਬਿਨਾਂ ਜੀਵਨ ਬਿਲਕੁਲ ਫੱਕਾ ਤੇ ਬੇ-ਅਰਥ ਹੈ। ਕਿਹਾ ਸਿਆਣਾ ਸਸਤਾ ਤੇ ਹੈਰਾਨ ਕਰਨ ਵਾਲਾ ਸਿਲਸਿਲਾ ਹੈ ਕਿ ਭਾਰਤ ਵਰਸ਼ ਦੀ ਕਿਸੇ ਠੁਕਰੇ ਚਿਠੀ ਘਲੋ, ਲਫ਼ਾਫ਼ਾ ਕੇਵਲ ਛੇ ਪੈਸੇ ਤੇ ਕਾਰਡ ਕੇਵਲ ਤਿੰਨ ਪੈਸੇ ਤੋਂ ਮਿਲ ਜਾਂਦਾ ਹੈ। ਵਡਮੁੱਲੀ ਤੋਂ ਵਡਮੁੱਲੀ ਚੀਜ਼ ਬੀਮਾ ਕਰਾ ਕੇ ਡਾਕਖਾਨੇ ਰਾਹੀਂ ਨਿਸਚਿੰਤ ਘਲੀ ਜਾ ਸਕਦੀ ਹੈ। ਡਾਕਖਾਨਿਆਂ ਦੀ ਹੋਂਦ ਨੇ ਝਬਦੇ ਹੀ ਚਿਠੀ-