ਪੰਨਾ:ਨਵੀਨ ਚਿੱਠੀ ਪੱਤਰ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭)

ਕਾਂਡ ੩

ਪੁਰਾਣਾ ਖ਼ਤ ਪੱਤਰ

ਜਿਉਂ ਹੀ ਮਾਤਾ ਪਿਤਾ ਤੇ ਆਂਢ ਗੁਆਂਢ ਦਾ ਪ੍ਰਭਾਵ ਬੱਚਿਆਂ ਦੇ ਉਤੇ ਪੈਂਦਾ ਹੈ ਤਿਉਂ ਹੀ ਸਾਡੀ ਰਹਿਣੀ ਬਹਿਣੀ ਸਾਡੇ ਆਲੇ ਦੁਆਲੇ ਤੇ ਵਾਯੂ-ਮੰਡਲ ਦਾ ਅਸਰ ਸਾਡੀ ਲੇਖਣੀ, ਸਾਹਿੱਤ ਤੇ ਜਜ਼ਬਿਆਂ ਉਤੇ ਹੁੰਦਾ ਹੈ।

ਅੱਜ ਤੋਂ ਚੋਖਾ ਸਮਾਂ ਪਹਿਲੇ ਸਾਡੇ ਲੋਕਾਂ ਦੀ ਰਹਿਣੀ ਬਹਿਣੀ ਖੁਲ੍ਹੀ ਡੁਲ੍ਹੀ, ਬੋਲ ਚਾਲ ਠੁਲ੍ਹੀ ਤੇ ਪਹਿਰਾਵਾ ਝਲਵਲੱਲਾ ਸੀ। ਰੁਝੇਵਾਂ ਘਟ ਸੀ, ਅਕੇਵਾਂ ਕਿਤੇ ਦਿਸਦਾ ਨਹੀਂ ਸੀ, ਜਾਂ ਅਜ ਕਲ ਦੇ ਸ਼ਬਦਾਂ ਵਿਚ ਇਉਂ ਆਖ ਲਵੋ ਕਿ ਉਦੋਂ ਲੋਕਾਂ ਨੂੰ ਸਮੇਂ ਦੀ ਕਦਰ ਹੀ ਨਹੀਂ ਸੀ। ਜੇ ਗੱਲਾਂ ਮਾਰਨ ਲਗਦੇ ਤਾਂ ਸਾਰਾ ੨ ਦਿਨ ਗੱਪਾਂ ਵਿਚ ਹੀ ਗੁਜ਼ਰ ਜਾਂਦਾ। ਜਾਊ ਇੱਨੇ ਸਨ ਕਿ ਜੇ ਕਿਸੇ ਰਾਹੀ ਨੇ ਕਿਸੇ ਦੇ ਘਰ ਜਾਂ ਥਹੁ ਟਿਕਾਣੇ ਦਾ ਪਤਾ ਪੁਛਿਆ ਤਾਂ ਕੇਵਲ ਇਸ਼ਾਰੇ ਨਾਲ ਦੱਸ ਦੇਣ ਦੀ ਥਾਂ ਨਾਲ ਟੁਰ ਪੈਂਦੇ ਤੇ ਤੋੜ ਅਪੜਾ ਆਉਂਦੇ। ਇਨ੍ਹਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਉਦੋਂ ਦੀ ਲਿਖਤ ਉਤੇ ਪੈਂਦਾ ਸੀ, ਇਸੇ ਲਈ ਤਾਂ ਪੁਰਾਣੀ ਲਿਖਤ ਲੰਮੀ ਤੇ ਕੁਝ ਬੇਥਵ੍ਹੀ ਜੇਹੀ ਹੁੰਦੀ ਸੀ। ਚਿਠੀਆਂ ਵੀ ਬੜੀਆਂ ਲੰਮੀਆਂ ਲੰਮੀਆਂ ਹੁੰਦੀਆਂ ਸਨ। ਹੋਰ ਤਾਂ ਹੋਰ ਸੰਬੋਧਨ ਦੇ ਸ਼ਬਦ ਹੀ ਕਈ ਲਾਈਨਾਂ ਮੱਲ ਲੈਂਦੇ ਸਨ, ਜਿਹਾ ਕਿ:-

“ਲਿਖਤੁਮ ਰਾਮ ਪਿਆਰੀ, ਪਾਸੇ ਮੇਰੀ ਪਰਮ