ਪੰਨਾ:ਨਵੀਨ ਚਿੱਠੀ ਪੱਤਰ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮)

ਪਿਆਰੀ, ਅੱਖੀਆਂ ਦਾ ਤਾਰਾ, ਦਿਲੇ ਦਾ ਸੋਰਠਾ, ਕਲੇਵੇ ਦੀ ਟੁਕੜੀ, ਹਰ ਦਮ ਯਾਦ ਆਉਣ ਵਾਲੀ ਪਿਆਰੀ ਪੁਤ ਵੀਰਾਂ ਵਾਲੀ ਜੀਉ.............”

ਪੰਜਾਬੀ ਬੋਲੀ ਵਿਚ ਲੰਮਿਆਈ ਕੁਝ ਤਾਂ ਸੁਭਾਵਕ ਹੀ ਉੱਪਰ ਦਸੇ ਅਸਰਾਂ ਹੇਠ ਆਈ ਤੇ ਕੁਝ ਫ਼ਾਰਸੀ ਬੋਲਾਂ ਦੇ ਪ੍ਰਭਾਵ ਕਰਕੇ ਫ਼ਾਰਸੀ ਤੇ ਉਰਦੂ ਵਿਚ ਤਾਂ ਖਾਸ ਕਰਕੇ ਸੰਬੋਧਨ ਦੇ ਸ਼ਬਦ, ‘ਬ-ਹਜ਼ੂਰ, ਫੈਜ਼ ਗੰਜੂਰ, ਜਨਾਬ ਵਾਲੀ ਸ਼ਾਨ” ਆਦਿ ਬਹੁਤੀ ਥਾਂ ਮੱਲਦੇ ਸਨ ਅਤੇ ਚਿੱਠੀਆਂ ਇੰਨੀਆਂ ਲੰਮੀਆਂ ਲਿਖੀਆਂ ਜਾਂਦੀਆਂ ਸਨ ਕਿ ਸਾਰੀ ਚਿੱਠੀ ਵਿਚੋਂ ਮਤਲਬ ਦੀ ਗਲ ਲਭਣੀ ਉੱਨੀ ਹੀ ਔਖੀ ਹੁੰਦੀ ਸੀ, ਜਿਵੇਂ ਤੂੜੀ ਦੇ ਤਰੰਗੜ ਵਿਚੋਂ ਸੁਈ ਲੱਭਣੀ। ਜੇ ਅਸੀਂ ਆਪਣੇ ਛੇਵੇਂ ਤੇ ਦਸਵੇਂ ਗੁਰੂ ਸਾਹਿਬਾਨ ਦੇ ਖਤ ਵਲ ਵੇਖੀਏ ਤਾਂ ਉਹ ਵੀ ਲੰਮੇ ਹੁੰਦੇ ਸਨ, ਪਰ ਉਨ੍ਹਾਂ ਵਿਚ ਗੁਣ ਇਹ ਹੁੰਦਾ ਸੀ ਕਿ ਚਿਠੀ ਦੇ ਆਰੰਭ ਵਿਚ ਸਭ ਤੋਂ ਉਤੇ ਹੇਠ ਲਿਖੀ ਜਾਣ ਵਾਲੀ ਚਿਠੀ ਦਾ ਸੰਖੇਪ ਭਾਵ ਵੀ ਦਿਤਾ ਜਾਂਦਾ ਸੀ, ਤਾਂ ਜੋ ਮਤਲਬ ਦੀ ਗੱਲ ਲੰਮੀ ਚਿਠੀ ਪੜ੍ਹਦਿਆਂ ਕਿਤੇ ਪੜ੍ਹਨ ਵਾਲੇ ਦੀਆਂ ਅੱਖਾਂ ਤੋਂ ਓਹਲੇ ਹੀ ਨਾ ਹੋ ਜਾਵੇ। ਪੰਜਾਬੀ ਬੋਲੀ ਵੀ ਉਨ੍ਹਾਂ ਹੀ ਲੀਹਾਂ ਉਪਰ ਚੱਲੀ ਜਿਹਾ ਕਿ ਨਮੂਨੇ ਵਜੋਂ ਹੇਠ ਦਿਤੀ ਚਿਠੀ ਤੋਂ ਪਤਾ ਚਲਦਾ ਹੈ:-

“ਲਿਖਤੁਮ ਮਾਇਆਵੰਤੀ, ਪਾਸੇ ਮੇਰੀ ਪਰਮ ਪਿਆਰੀ, ਇਕ ਪਲੇ ਨਾ ਵਿਸਾਰੀ, ਅੱਖੀਆਂ ਦਾ ਚਾਨਣਾ ਦਿਲੇ ਦਾ ਸੋਰਠਾ, ਕਲੇਜੇ ਦੀ ਟੁਕੜੀ, ਹਰਦਮ ਯਾਦ