ਪੰਨਾ:ਨਵੀਨ ਚਿੱਠੀ ਪੱਤਰ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦)

ਕਾਂਡ ੪.

ਸੰਖੇਪਤਾ

ਵਰਤਮਾਨ ਦੁਨੀਆਂ ਬੜੀ ਬਦਲ ਚੁੱਕੀ ਹੈ। ਹਰ ਕੋਈ ਆਪਣੇ ਆਪ ਨੂੰ ਬੜਾ ਰੁਝਿਆ ਹੋਇਆ ਅਨੁਭਵ ਕਰਦਾ ਹੈ। ਕਿਸੇ ਨੂੰ ਕੁਝ ਸਮਾਂ ਦੇਣ ਲਈ ਜਾਂ ਕੰਮ ਕਰਨ ਲਈ ਆਖੋ ਤਾਂ ਉਤ੍ਰ ਮਿਲਦਾ ਹੈ: “ਮੇਰੇ ਕੋਲ ਇਨਾ ਸਮਾਂ ਕਿਥੇ? ਮੈਨੂੰ ਤਾਂ ਮਰਣ ਦੀ ਵੀ ਵੇਹਲ ਨਹੀਂ।” ਕਿਸੇ ਬੱਚੇ ਨੂੰ ਹੀ ਕੁਝ ਕਹਿ ਕੇ ਤਕ ਲਵੋ, ਉਹ ਵੀ ਇਹੋ ਆਖੇਗਾ: “ਮੈਨੂੰ ਫਲਾਣਾ ਕੰਮ ਹੈ, ਮੈਂ ਹਾਲੀ, ਆਹ ਕਰਨਾ ਹੈ, ਓਹ ਕਰਨਾ ਹੈ” ਇਤ ਆਦਿ।

ਅੱਜ ਕੋਈ ਰਾਹੀ ਕਿਸੇ ਤੋਂ ਕਿਸੇ ਥੌਹ ਟਿਕਾਣੇ ਦੀ ਖਤਾ ਪੁਛੇ ਤਾਂ ਨਾਲ ਜਾ ਕੇ ਦਸਣਾ ਤਾਂ ਕਿਤੇ ਰਿਹਾ, ਬਾਹਲੇ ਤਾਂ ਆਪਣੇ ਆਪ ਨੂੰ ਬਹੁਤ ਰੁਝਿਆ ਸਮਝ ਕੇ ਅਗਲੇ ਦੀ ਗੱਲ ਹੀ ਅਣਸੁਣੀ ਕਰ ਛਡਣਗੇ ਜਾਂ ਪਤਾ ਹੁੰਦਿਆਂ ਹੋਇਆਂ ਵੀ ਆਪਣੀ ਅਣਜਾਣਤਾ ਪ੍ਰਗਟ ਕਰਦੇ ਹੋਏ ਕੰਨੀ ਕਤਰਾ ਜਾਣਗੇ। ਜੇ ਕੋਈ ਬਹੁਤੀ ਕਰੇਗਾ ਤਾਂ ਇਸ਼ਾਰਿਆਂ ਨਾਲ ਦਸ ਕੇ ਟਾਲਣ ਦੀ ਕਰੇਗਾ| ਕਈ ਇਸ਼ ਨੂੰ ਆਉ-ਭਗਤ ਤੋਂ ਕੋਰਾ-ਪਣ ਦਸ ਕੇ ਕੋਸਦੇ ਹਨ, ਪਰ ਇਹ ਗੱਲ ਇਉਂ ਨਹੀਂ, ਸਾਰੀ ਚੀਜ਼ ਦਾ ਮੁਢ ਤਾਂ ਰੁਝੇਵਾਂ ਹੈ।

ਅੱਜ ਦੀ ਦੁਨੀਆਂ ਵਿਚ ਰੁਝੇਵਾਂ ਹੈ, ਅਕੇਵਾਂ ਹੈ।