ਪੰਨਾ:ਨਵੀਨ ਚਿੱਠੀ ਪੱਤਰ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧)

ਹਰ ਕੋਈ ਤੁਹਾਡੀ ਲੰਮੀ ਚੌੜੀ ਗੱਲ ਸੁਣਨ ਤੋਂ ਕੰਨੀ ਕਤਰਾਏਗਾ, ਤੁਹਾਡੇ ਲੰਮੇ ਵਖਿਆਨ ਸੁਣਨ ਲਈ ਅਜ ਕਲ ਦੀ ਜਨਤਾ ਕੋਲ ਸਮਾਂ ਨਹੀਂ, ਤੁਹਾਡੇ ਲੰਮੇ ਚਿਠੇ ਕੋਈ ਨਹੀਂ ਪੜੇਗਾ। (ਇਸ ਪੁਸਤਕ ਵਿਚ ਪਾਠਕ ਅੱਗੇ ਚਲਕੇ ਦੇਖਣਗੇ ਕਿ ਕਈ ਚਿਠੀਆਂ ਲੰਮੀਆਂ ਦਿਤੀਆਂ ਹਨ, ਪਰ ਉਹ ਲੰਮੀਆਂ ਇਸ ਲਈ ਹਨ ਕਿ ਉਨ੍ਹਾਂ ਵਿਚ ਕੁਝ ਨੁਕਤੇ ਹਨ ਜਿਹੜੇ ਬੜੇ ਜ਼ਰੂਰੀ ਤੇ ਭਾਵਪੂਰਤ ਹਨ ਅਤੇ ਉਸ ਤੋਂ ਵਧ ਜਿਸ ਵੱਲੋਂ ਤੇ ਜਿਸ ਵੱਲ ਹਨ ਉਨ੍ਹਾਂ ਦੇ ਨਿਜੀ ਮਤਲਬ ਦੀਆਂ ਹਨ। ਪੰਜਾਬੀ ਸਾਹਿਤ ਵਿਚ ਇਹੋ ਜੇਹੀਆਂ ਚਿਠੀਆਂ ਦੀ ਅਣਹੋਂਦ ਨੇ ਮੈਨੂੰ ਇਹੋ ਜਹੀਆਂ ਖਿਆਲ-ਉਪਜਾਊ ਚਿਠੀਆਂ ਇਸ ਪੁਸਤਕ ਵਿਚ ਦੇਣ ਲਈ ਪ੍ਰੇਰਿਆ ਹੈ)। ਅਜ ਕਲ ਲੋਕੀ ਛੇਤੀ ਅਕ ਜਾਂਦੇ ਹਨ। ਜੋ ਗੱਲ ਕਰਨੀ ਹੋਵੇ ਸੰਖੇਪ ਕਰੋ, ਕਿਉਂ ਜੋ ਕਿਸੇ ਕੋਲ ਵਿਅਰਥ ਗੁਆਉਣ ਲਈ ਵਾਧੂ ਸਮਾਂ ਨਹੀਂ। ਇਸ ਰੁਝੇਵੇਂ ਨੇ ਸਾਡੇ ਜੀਵਨ ਦੇ ਹਰ ਪਾਸੇ ਤੇ ਚੋਖਾ ਪ੍ਰਭਾਵ ਪਾਇਆ ਹੈ। ਅਜ ਕਲ ਲੰਮੇ ਨਾਵਲ ਪੜ੍ਹਨ ਲਈ ਲੋਕਾਂ ਕੋਲ ਸਮਾਂ ਨਹੀਂ। ਵੱਡੇ ਨਾਟਕਾਂ ਦੀ ਥਾਂ ਇੱਕ-ਅੰਗੀ ਨਾਟਕਾਂ ਨੇ ਮਲ ਲਈ ਹੈ। ਲੰਮੀਆਂ ਚੌੜੀਆਂ ਕਹਾਣੀਆਂ ਦੀ ਥਾਂ ਛੋਟੀਆਂ ਕਹਾਣੀਆਂ ਨੂੰ ਸਲਾਹਿਆ ਤੇ ਅਪਣਾਇਆ ਜਾ ਰਿਹਾ ਹੈ। ਲੋਕਾਂ ਦਾ ਪਹਿਰਾਵਾ ਪਹਿਲੇ ਨਾਲੋਂ ਸੰਖਿਪਤ ਹੋ ਗਿਆ ਹੈ| ਹੁਣ ਪਗੌੜਾਂ ਤੇ ਖੁਲੇ ਖੁਲੇ ਕਪੜਿਆਂ ਦੀ ਥਾਂ ਹੌਲੇ ਫੁਲ ਤੇ ਜੁਸੇ ਨਾਲ ਜੁਸੇ ਦੀ ਬਣਤਰ ਅਨੁਸਾਰ ਬਣੇ ਕਪੜੇ ਪਾਏ ਜਾਂਦੇ ਹਨ। ਬਾਹਲਾ ਖਾਣ ਦੀ ਥਾਂ ਥੋਹੜਾ ਖਾਣ ਨੂੰ ਸਭਿਅਤਾ ਦੀ ਨਿਸ਼ਾਨੀ ਸਮਝਿਆ