ਪੰਨਾ:ਨਵੀਨ ਚਿੱਠੀ ਪੱਤਰ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨)

ਜਾਂਦਾ ਹੈ। ਹੋਰ ਤਾਂ ਹੋਰ ਸਿਨੇਮੇ ਵਿਚ ਦਿਲ-ਪਰਚਾਵੇ ਲਈ ਜਿਹੜੇ ਤਿੰਨ ਘੰਟੇ ਖਰਚ ਹੁੰਦੇ ਹਨ ਉਹ ਵੀ ਲੋਕਾਂ ਨੂੰ ਭਾਰੂ ਜਾਪਣ ਲਗ ਪਏ ਹਨ ਤੇ ਉਨ੍ਹਾਂ ਨੂੰ ਘਟਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਰੁਝੇਵੇਂ ਤੇ ਅਕੇਵੇਂ ਦੇ ਆਲੇ ਦੁਆਲੇ ਨੇ ਚਿਠੀ ਪੱਤ੍ਰ ਉਤੇ ਵੀ ਪੂਰਾ ਪੂਰਾ ਅਸਰ ਪਾਇਆ ਹੈ ਤੇ ਅਜ ਕਲ ਵਧ ਤੋਂ ਵਧ ਮਤਲਬ ਘਟ ਤੋਂ ਘਟ ਸਰਲ ਸ਼ਬਦਾਂ ਵਿਚ ਪ੍ਰਗਟ ਕਰਨ ਨੂੰ ਸਿਆਣਪ, ਸੁਘੜਤਾ ਤੇ ਸਭਿਅਤਾ ਦੀ ਚਿਨ੍ਹ ਸਮਝਿਆ ਜਾਂਦਾ ਹੈ| ਅਜ ਕਲ ਚਿੱਠੀ ਲਿਖਣ ਦਾ ਢੰਗ ਬਿਲਕੁਲ ਸਾਦਾ ਤੇ ਸੰਖੇਪ ਹੋ ਚੁੱਕਾ ਹੈ।

ਸ਼ੈਕਸਪੀਅਰ ਨੇ ਸੰਖੇਪਤਾ ਨੂੰ ਸਿਆਣਪ ਦਾ ਤਤ ਦਸਿਆ ਹੈ, ਪਰ ਉਸ ਨੂੰ ਇਉਂ ਕਿਉਂ ਆਖਣਾ ਪਿਆ? ਮੇਰੀ ਜਾਚੇ ਤਾਂ ਆਉਣਵਾਲੇ ਸਮੇਂ ਦੇ ਘੋਰ ਰੁਝੇਵੇਂ ਤੇ ਅਕੇਵੇਂ ਦੀ ਸੋਝੀ ਨੇ ਇੱਨਾਂ ਸਮਾਂ ਪਹਿਲਾਂ ਉਸ ਤੋਂ ਇਉਂ ਅਖਵਾਇਆ।

——————

ਕਾਂਡ ੫

ਚਿੱਠੀ ਪੱਤਰ ਦੀ ਮਹਾਨਤਾ

ਯੋਗ ਚਿਠੀ ਪੱਤਰ ਕਰ ਸਕਣਾ ਵੀ ਇਕ ਖਾਸ ਗੁਣ ਸਮਝਿਆ ਜਾਂਦਾ ਹੈ। ਅਜ ਕਲ ਦੇ ਝੰਬੇਲਿਆਂ ਦੀ ਦੁਨੀਆਂ ਵਿਚ ਚਿਠੀ ਪੱਤ੍ਰ ਕਰਨ ਤੋਂ ਬਿਨਾਂ ਝਟ ਵੀ ਨਹੀਂ ਟਪ ਸਕਦਾ ਜਾਂ ਦੂਜੇ ਅੱਖਰਾਂ ਵਿਚ ਇਉਂ ਕਹਿ ਲਓ ਕਿ ਅੱਜ