ਪੰਨਾ:ਨਵੀਨ ਚਿੱਠੀ ਪੱਤਰ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩)

ਕਲ ਦੀ ਦਿਸ ਆਉਂਦੀ ਦੁਨੀਆਂ ਦੀ ਉਸਾਰੀ ਹੀ ਚਿੱਠੀ-ਪੱਤ੍ਰ ਦੇ ਉਤੇ ਹੈ ਤੇ ਇਸ ਲਈ ਚੰਗੀ ਚਿਠੀ ਪੱਤ੍ਰ ਕਰ ਸਕਣ ਵਾਲੇ ਨੂੰ ਇਕ ਹੁਨਰ ਦਾ ਮਾਲਕ ਸਮਝਿਆ ਜਾਂਦਾ ਹੈ। ਰੋਜ਼ ਅਸੀਂ ਅਖਬਾਰਾਂ ਵਿਚ ਚਿਠੀ ਪੱਤਰ ਤੋਂ ਚੰਗੇ ਜਾਣੂਆਂ ਦੀਆਂ ਮੰਗਾਂ ਪੜ੍ਹਦੇ ਹਾਂ|

ਚੰਗੇ ਚਿਠੀ ਪੱਤ੍ਰ ਦੀ ਮਹਾਨਤਾ ਹੇਠ ਦਿਤੀ ਇਕ ਨਿਕੀ ਜੇਹੀ ਸੱਚੀ ਘਟਨਾ ਤੋਂ ਪਰਤੱਖ ਪਈ ਦਿਸਦੀ ਹੈ। ਸਾਡੇ ਇਕ ਸੁਨੇਹੀ ਸਰਕਾਰੀ ਠੇਕੇਦਾਰ ਹਨ। ਉਨ੍ਹਾਂ ਵੱਡੀ ਜੇਹਲ ਬਨਾਣ ਦਾ ਠੇਕਾ ਲਿਆ। ਉਨੀਂ ਦਿਨੀਂ ਉਨਾਂ ਕੋਲ ਚੰਗਾ ਚਿਠੀ-ਪੱਤਰ ਕਰ ਸਕਣ ਵਾਲਾ ਬਾਬੂ ਨਹੀਂ ਸੀ ਆਮ ਝਟ-ਲੰਘਾਉ ਚਿਠੀ ਪੱਤਰ ਹੁੰਦੀ ਰਹੀ। ਕੁਝ ਚਿਰ ਲਈ ਤਾਂ ਇਉਂ ਨਿਭਦੀ ਗਈ, ਪਰ ਛੇਤੀ ਹੀ ਸਰਕਾਰੀ ਦਫ਼ਤਰ ਵਾਲਿਆਂ ਨੇ ਤੰਗ ਆ ਕੇ ਲਿਖ ਭੇਜਿਆ ਕਿ ਚਿਠੀ-ਪੱਤਰ ਠੀਕ ਨਹੀਂ ਹੋ ਰਿਹਾ ਤੇ ਛੇਤੀ ਇਸ ਦਾ ਯੋਗ ਪ੍ਰਬੰਧ ਕੀਤਾ ਜਾਵੇ। ਜਦ ਇਸ ਤੋਂ ਉਪਰੰਤ ਵੀ ਛੇਤੀ ਕੋਈ ਪ੍ਰਬੰਧ ਨਾ ਹੋਇਆ ਤਾਂ ਆਖ਼ਰ ਸਰਕਾਰੀ ਦਫ਼ਤਰ ਵਾਲਿਆਂ ਲਿਖ ਘਲਿਆ ਕਿ ਜੇ ਇਹੋ ਜੇਹੀ ਚਿਠੀ ਚੁਪੱਠੀ ਹੁੰਦੀ ਰਹੀ ਤਾਂ ਅਗੋਂ ਲਈ ਅਸੀਂ ਤੁਹਾਨੂੰ ਠੇਕੇ ਦਿਤੇ ਜਾਣ ਉਤੇ ਵਿਚਾਰ ਕਰਨ ਲਈ ਮਜਬੂਰ ਹੋਵਾਂਗੇ।

ਜਿਵੇਂ ਆਖਦੇ ਹਨ “ਚੇਹਰਾ ਦਿਲ ਦਾ ਸ਼ੀਸ਼ਾ ਹੁੰਦਾ ਹੈ”, ਤਿਵੇਂ ਚਿਠੀ, ਲਿਖਣ ਵਾਲੇ ਦੀ ਯੋਗਤਾ ਦਾ ਸ਼ੀਸ਼ਾ ਹੁੰਦੀ ਹੈ। ਸੁਚੱਜੀ ਤੇ ਸੰਖੇਪ ਚਿਠੀ ਤੋਂ ਲਿਖਣ ਵਾਲੇ ਦੀ