ਪੰਨਾ:ਨਵੀਨ ਚਿੱਠੀ ਪੱਤਰ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੪)

ਸਚੱਜਤਾ ਪਈ ਦਿਸਦੀ ਹੈ ਤੇ ਚਿਠੀ ਵਿਚ ਨਿਕੀਆਂ ਨਿਕੀਆਂ ਊਣਤਾਈਆਂ ਅਗਲੇ ਦੀ ਲਾ-ਪ੍ਰਵਾਹੀ ਤੇ ਕੁਚੱਜਤਾ ਦਰਸਾਉਂਦੀਆਂ ਹਨ। ਕਿਸੇ ਨੂੰ ਪ੍ਰਭਾਵ ਪੂਰਤ ਚਿਠੀ ਲਿਖਕੇ ਸਦਾ ਲਈ ਉਸ ਨੂੰ ਆਪਣਾ ਬਣਾ ਸਕਦੇ ਹੋ ਅਤੇ ਗੁਸਤਾਖ ਤੇ ਕੋਝੀ ਚਿਠੀ ਆਪਣਿਆਂ ਨੂੰ ਵੀ ਬਗਾਨਾ ਬਣਾ ਦੇਂਦੀ ਹੈ। ਕਾਰ ਵਿਹਾਰ ਵਿਚ ਚੰਗੀ ਚਿਠੀ ਗਾਹਕ ਬਣਾਂਦੀ ਤੇ ਕੁਚੱਜੀ ਗਾਹਕ ਗਵਾਂਦੀ ਹੈ। ਚੰਗੀ ਚਿਠੀ ਵੀ ਇਕ ਪ੍ਰਕਾਰ ਦੀ ਖਟਾਊ ਕਨਵੈਸਿੰਗ ਹੁੰਦੀ ਹੈ।

ਚੰਗਾ ਚਿਠੀ ਪੱਤਰ ਕਰ ਸਕਣਾ ਕੋਈ ਔਖਾ ਨਹੀਂ, ਪਰ ਇਉਂ ਕਰਨ ਲਈ ਚਿਠੀ ਪੱਤਰ ਦੇ ਨਿਯਮਾਂ ਤੋਂ ਜਾਣੂ ਹੋਣਾ ਤੇ ਅਭਿਆਸ ਕਰਨਾ ਜ਼ਰੂਰੀ ਹੈ ।

ਪੰਜਾਬੀ ਬੋਲੀ ਵਿਚ ਚਿਠੀ-ਪੱਤ੍ਰ ਦੀ ਅੰਗ੍ਰੇਜ਼ੀ ਦੇ ਤੁਲ ਮਹਾਨਤਾ ਨਾ ਹੋਣ ਦੇ ਕਈ ਇਕ ਕਾਰਣ ਹਨ, ਜਿਹਾ ਕਿ ਪੰਜਾਬੀ ਬੋਲੀ ਰਾਜ-ਬੋਲੀ ਨਹੀਂ ਤੇ ਇਸੇ ਲਈ ਨਾ ਕਚਹਿਰੀ, ਸਰਕਾਰੀ ਦਫ਼ਤਰਾਂ ਤੇ ਆਮ ਦੇਸੀ ਜਾਂ ਬਦੇਸ਼ੀ ਫ਼ਰਮਾਂ ਨਾਲ ਪੰਜਾਬੀ ਵਿਚ ਚਿਠੀ-ਪੱਤਰ ਦੀ ਲੋੜ ਭਾਸਦੀ ਹੈ ਤੇ ਨਾ ਹੀ ਹੋ ਸਕਦੀ ਹੈ, ਇਸੇ ਲਈ ਪੰਜਾਬੀ ਬੋਲੀ ਵਿਚ ਇਸ ਪਾਸੇ ਧਿਆਨ ਨਹੀਂ ਦਿਤਾ ਗਿਆ| ਹੁਣ ਜਿਉਂ ਹੀ ਪੰਜਾਬੀ ਬੋਲੀ ਪ੍ਰਫੁੱਲਤ ਹੋ ਰਹੀ ਹੈ ਤੇ ਨਾਲ ਹੀ ਥਾਉਂ ਥਾਈਂ ਇਸ ਨੂੰ ਅਪਨਾਣ ਤੇ ਵਰਤਣ ਦੇ ਜਤਨ ਕੀਤੇ ਜਾ ਰਹੇ ਹਨ, ਤਿਉਂ ਹੀ ਇਸ ਪਾਸੇ ਵੀ ਧਿਆਨ ਦਿਤਾ ਜਾ ਰਿਹਾ ਹੈ।

——————