ਪੰਨਾ:ਨਵੀਨ ਚਿੱਠੀ ਪੱਤਰ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੫)

ਕਾਂਡ ੬

ਕੁਝ ਲੋੜੀਂਦੀਆਂ ਗੱਲਾਂ

ਕਿਸੇ ਵੀ ਕੰਮ ਵਿਚ ਨਿਪੁੱਨਤਾ ਪਰਾਪਤ ਕਰਨ ਲਈ ਅਤੁੱਟ ਅਭਿਆਸ ਦੀ ਲੋੜ ਹੁੰਦੀ ਹੈ। ਸਦਾ ਤੋਂ “To be Jack of all trades and master of none" ਹਰ ਕੰਮ ਵਿਚ ਲੱਤ ਰੱਖਣ ਵਾਲੇ ਅਤੇ ਕਿਸੇ ਇਕ ਵਿਚ ਵੀ ਪਰਪੱਕ ਨਾ ਹੋਣ ਵਾਲੇ ਨੂੰ ਸਲਾਹਿਆ ਨਹੀਂ ਗਿਆ, ਪਰ ਅਜ ਕਲ ਇਸ ਉਤੇ ਹੋਰ ਵੀ ਵਧੇਰੇ ਜ਼ੋਰ ਦਿਤਾ ਜਾਂਦਾ ਹੈ; ਜਿਵੇਂ ਪਹਿਲੇ ਵਕਤਾਂ ਵਿਚ ਜ਼ਾਤ ਪਾਤ ਦੀ ਵੰਡ ਨੇ ਹਰ ਸ਼ਰੇਣੀ ਨੂੰ ਆਪਣੇ ਆਪਣੇ ਕੰਮ ਵਿਚ ਪ੍ਰਪੱਕ ਕਰ ਦਿਤਾ ਸੀ ਤਿਵੇਂ ਹੁਣ ਕੰਮਾਂ ਵਿਚ ਵੰਡ ਵਧਾ ਦਿਤੀ ਗਈ ਹੈ, ਜਿਹਾ ਕਿ ਕਿਸੇ ਵਡੇ ਦਰਜ਼ੀ ਦੀ ਦੁਕਾਨ ਉਤੇ ਇਕ ਕਾਮਾ ਕੇਵਲ ਕੱਪੜੇ ਕੱਟਣ ਦਾ ਹੀ ਕੰਮ ਕਰਦਾ ਹੈ, ਦੂਜਾ ਕੋਟ ਦੀਆਂ ਬਾਹਵਾਂ ਆਦਿ ਬਨਾਣ ਵਾਲਾ, ਤੀਜਾ ਕੋਟ ਦਾ ਅੱਗਾ ਪਿੱਛਾ ਬਨਾਣ ਵਾਲਾ ਤੇ ਚੌਥਾ ਨਿਰੋਲ ਪਤਲੂਣਾਂ ਸਿਊਣ ਵਾਲਾ ਇਤਆਦਿ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਹਰ ਕੋਈ ਆਪਣੇ ਕੰਮ ਵਿਚ ਨਿਪੱਨਤਾ ਪ੍ਰਾਪਤ ਕਰ ਲੈਂਦਾ ਹੈ।

ਸ਼ਾਇਦ ਇਸੇ ਆਧਾਰ ਉਤੇ ਦਸਵੀਂ ਤੋਂ ਮਗਰੋਂ ਐਫ਼.ਏ., ਬੀ.ਏ. ਵਿਚ ਮਜ਼ਮੂਨ ਘਟਦੇ ਜਾਂਦੇ ਹਨ ਤੇ