ਪੰਨਾ:ਨਵੀਨ ਚਿੱਠੀ ਪੱਤਰ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਸਤਾਵਨਾ

ਚਿਠੀ ਪੱਤਰ ਪੁਰ ਕਿਤਾਬ ਲਿਖਣ ਦਾ ਖਿਆਲ ਜਦ ਮੈਂ ਆਪਣੇ ਭਾਪਾ ਜੀ ਪ੍ਰਤੀ ਪ੍ਰਗਟ ਕੀਤਾ ਤਾਂ ਉਹ ਹੱਸ ਪਏ ਤੇ ਕਹਿਣ ਲੱਗੇ, 'ਲੈ ! ਚਿਠੀ ਪੁੱਤਰ ਲਈ ਵੀ ਕਦੇ ਕਿਤਾਬਾਂ ਦੀ ਲੋੜ ਹੋਇਆ ਕਰਦੀ ਹੈ ? ਜਿਸ ਨੂੰ ਕੁਝ ਲਿਖਣਾ ਹੋਵੇ ਉਸਦਾ ਧਿਆਨ ਬੰਨ੍ਹ ਲਓ ਤੇ ਜੋ ਕੁਝ ਉਸ ਨੂੰ ਕਹਿਣਾ ਹੋਵੇ ਸਹਿਜ ਸਭਾ ਲਿਖੀ ਜਾਓ।'

ਉਨਾਂ ਦੇ ਵਾਕ ਦੇ ਪਹਿਲੇ ਹਿੱਸੇ, 'ਲੈ ! ਚਿਠੀ ਪੱਤਰ ਲਈ ਵੀ ਕਦੇ ਕਿਤਾਬਾਂ ਦੀ ਲੋੜ ਹੋਇਆ ਕਰਦੀ ਹੈ ?' ਨਾਲ ਸਹਿਮਤ ਤਾਂ ਭਾਵੇਂ ਮੈਂ ਨ ਹੋ ਸਕੀ, ਪਰ ਉਨ੍ਹਾਂ ਦੇ ਵਾਕ ਦੇ ਅੰਤਲੇ ਅੱਖਰਾਂ ਨੇ ਮੇਰੇ ਨਿਸਚੇ ਨੂੰ ਸਗੋਂ ਕਿਤੇ ਵਧੇਰੇ ਪੱਕਾ ਕਰ ਦਿਤਾ ਕਿ ਵਿਦਵਾਨ, ਬੁੱਧੀਮਾਨ, ਮਿਡਲ ਤੋਂ ਦਸਵੀਂ ਦੇ ਇਮਤਿਹਾਨਾਂ ਲਈ ਬੈਠਣ ਵਾਲੇ ਵਿਦਿਆਰਥੀਆਂ ਸਾਹਵੇਂ ਦੀਆਂ ਔਕੜਾਂ ਅਰ ਸਮਸਿਆਵਾਂ ਨੂੰ ਸਾਹਮਣੇ ਰੱਖ ਕੇ ਉਪਰੋਕਤ ਵਿਸ਼ੇ ਪੁਰ ਲਿਖੀ ਪੁਸਤਕ ਵੇਲੇ ਦੀ ਇਕ ਲੋੜ-ਪੂਰਤੀ ਹੋਵੇਗੀ।

ਮੱਖੀ ਉੱਤੇ ਮੱਖੀ ਮਾਰਕੇ ਪੈਸੇ ਬਟੋਰਨ ਵਾਲਿਆਂ ਨਾਲੋਂ ਇਕ ਦਿਆਨਤਦਾਰ ਲਿਖਾਰੀ ਲਈ ਇਹ ਹੋਰ ਵੀ ਜ਼ਰੂਰੀ ਹੈ ਕਿ ਆਪਣੇ ਹਥਲੇ ਵਿਸ਼ੇ ਪੁਰ ਨਿਕਲ ਚੁੱਕੀਆਂ ਸਾਰੀਆਂ ਪੁਸਤਕਾਂ ਨੂੰ ਗਹੁ ਨਾਲ ਪੜ੍ਹੇ ਅਰ ਤਦ ਤਕ ਕਲਮ ਚੁਕਣ ਦਾ ਹੀਆ ਨ ਕਰੇ ਜਦ ਤਕ ਉਸ ਨੂੰ ਇਹ ਨਿਸ਼ਚਾ ਨ ਹੋ ਜਾਵੇ ਕਿ ਲੋਕਾਂ ਦੇ ਸਮੇਂ ਅਰ ਜੇਬ ਪਰ ਉਸ ਦੀ ਇਹ ਨਵੀਂ ਮੰਗ ਪਾਠਕਾਂ ਨੂੰ ਯੋਗ ਮੁਲ ਦੇ ਸਕੇਗੀ।

ਪੰਜਾਬੀ ਵਿਚ ਚਿੱਠੀ-ਪੱਤਰੋ ਉਪਰ ਹਾਲੀ ਤਕ