ਪੰਨਾ:ਨਵੀਨ ਚਿੱਠੀ ਪੱਤਰ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਅ)

ਲਿਖੀਆਂ ਦੋ ਤਿੰਨ ਪੁਸਤਕਾਂ ਹੀ ਮੈਂ ਲਭ ਸਕੀ ਹਾਂ। ਉਨ੍ਹਾਂ ਦੇ ਲਿਖਾਰੀਆਂ ਦੀ ਜਿਥੇ ਕਦਰ ਕੀਤੇ ਬਿਨਾਂ ਨਹੀਂ ਰਹਿ ਸਕੀਦਾ ਉਥੇ ਅਵੱਸ਼ ਇਹ ਮੰਨਣਾ ਪਵੇਗਾ ਕਿ ਸਹਿਲਤਾ, ਸਰਲਤਾ ਅਤੇ ਸੰਖੇਪਤਾ ਵਰਗਿਆਂ ਗੁਣਾਂ ਦੇ ਹੁੰਦਿਆਂ ਹੋਇਆਂ ਵੀ ਇਨ੍ਹਾਂ ਪੁਸਤਕਾਂ ਵਿਚ ਸੁਭਾਵਕਤਾ (originality) ਚਿੱਠੀ ਪੱਤਰ ਦੇ ਪਿਛੋਕੇ (background) ਅਰ ਸਮੇਂ ਦੀਆਂ ਬਿਫਲਦੀਆਂ ਪਰੇਰਨਾਵਾਂ ਨਾਲ ਪੂਰਾ ਪੂਰਾ ਨਿਆਂ ਨਹੀਂ ਕੀਤਾ ਗਿਆ|

ਕਿਸੇ ਪੁਰਾਣੀ ਲੀਹ ਨੂੰ ਮੁੜ ਉਘਾੜਨ ਦੇ ਤਰਲੇ ਨਾਲੋਂ ਵਾਹ ਲਗਦੇ, ਮੈਂ ਨਾਂਵਾਂ ਅਰ ਥਾਵਾਂ ਦੀ ਅਦਲ ਬਦਲ ਨਾਲ ਆਪਣੇ ਤੇ ਆਪਣੇ ਸਨੇਹੀਆਂ ਦੇ ਉਨ੍ਹਾਂ ਪੱਤਰ ਨੂੰ ਹੀ ਪੁਸਤਕ ਵਿਚ ਦੇਣ ਦਾ ਵਧੇਰੇ ਯਤਨ ਕੀਤਾ ਹੈ ਜਿਨ੍ਹਾਂ ਵਿਚ ਲਗ ਪਗ ਹਰ ਸਭਯਤ ਮਨੁਖ ਦੇ ਧਿਆਨ ਯੋਗ ਵਿਸ਼ਿਆਂ ਪੁਰ ਸੁਭਾਵਕ ਉਠਣ ਵਾਲੇ ਭਾਵ ਪ੍ਰਗਟ ਕੀਤੇ ਗਏ ਹਨ, ਤਾਂ ਜੋ ਹੁਨਰ ਦੀ ਸਭਾਵਕ ਵਰਤੋਂ ਵੱਲ ਪ੍ਰੇਰਨਾ ਦਾ ਨਮੂਨਾ ਪੇਸ਼ ਕੀਤਾ ਜਾ ਸਕੇ।

ਉਨਾਂ ਦੇ ਕਿ੍ਪਾ-ਪੱਤਰਾਂ ਦੇ ਤਾਤਪਰਜ ( ਭਾਵ ) ਦੀ ਵਰਤੋਂ ਦੇ ਮੇਰੇ ਦਾਈਏ ਲਈ, ਮੈਨੂੰ ਆਸ ਹੈ, ਮੇਰੇ ਸੁਨੇਹੇ ਮੈਨੂੰ ਖਿਮਾ, ਕਰਨਗੇ।

ਆਪਣੇ ਇਸ ਯਤਨ ਨੂੰ ਮੈਂ ਸਫਲ ਸਮਝਾਂਗੀ, ਜੋ ਸੰਬੰਧਤ ਵਿਦਿਆਰਥੀਆਂ ਅਤੇ ਮੇਰੇ ਦੇਸ਼ ਦੀਆਂ ਤੱਕਾਂ ਲਈ ਇਹ ਪੁਸਤਕ ਸਫਲਤਾ ਦੀ ਸੱਦ ਸਾਬਤ ਹੋ ਸਕੇ।

੭ ਜੁਲਾਈ ੧੯੪੨]

ਇੰਦਰ ਕੌਰ