ਪੰਨਾ:ਨਵੀਨ ਚਿੱਠੀ ਪੱਤਰ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਵਿਚਾਰ ਕੀਤਾ ਕਰ। ਮਿਸਾਲ ਵਜੋਂ: ਕੋਈ ਘਟਨਾ ਵਾਪਰਦੀ ਹੈ, ਸਭਾ ਦੇ ਸਕੱਤੂ ਤੇ ਪ੍ਰਧਾਨ ਆਮ ਹੜਤਾਲ ਕਰਨ ਦਾ ਫ਼ੈਸਲਾ ਕਰਦੇ ਹਨ, ਹੜਤਾਲ ਹੁੰਦੀ ਹੈ, ਇਕ ਦੋ ਨੂੰ ਕੈਦਾਂ ਹੋ ਜਾਂਦੀਆਂ ਹਨ ਤੇ ਫਿਰ ਉਨ੍ਹਾਂ ਦੇ ਰੋਸ ਵਜੋਂ ਹੋਰ ਹੜਤਾਲ ਕੀਤੀ ਜਾਂਦੀ ਹੈ, ਇਤਿ ਆਦਿ। ਉਸ ਵੇਲੇ ਤੈਨੂੰ ਚਾਹੀਦਾ ਹੈ ਕਿ ਤੂੰ ਨਿਰਪੱਖ ਹੋ ਕੇ ਸੋਚੇਂ ਕਿ ਜੇ ਤੂੰ ਸਕੱਤ੍ਰ ਯਾ ਪ੍ਰਧਾਨ ਹੁੰਦੀ ਤਾਂ ਅਜਿਹੀ ਦੁਰਘਟਨਾ ਨੂੰ ਕਿਵੇਂ ਸੰਭਾਲਦੀ। ਕੀ ਤੂੰ ਵੀ ਇਹੋ ਕੁਝ ਕਰਦੀ ਯਾ ਕੁਝ ਹੋਰ? ਜੇ ਇਹੋ ਕਰਦੀ ਤਾਂ ਕਿਉਂ, ਤੇ ਜੇ ਕੁਝ ਹੋਰ ਤਾਂ ਕਿਉਂ? ਤੇ ਇਨ੍ਹਾਂ ਦੇ ਕਾਰਣ ਲਗੇਂ। ਇਉਂ ਸਭਾ ਦੀ ਬਣਤਰ, ਨਿਯਮਾਵਲੀ ਤੇ ਇਸ ਦੀਆਂ ਹਰਕਤਾਂ ਨਾਲ ਡੂੰਘੀ ਜਾਣ ਪਛਾਣ ਪੈਦਾ ਕਰਕੇ ਇਸ ਵਿਚ ਨਿੱਗਰ ਹਿੱਸਾ ਲੈਣ ਦਾ ਤੈਨੂੰ ਤੇ ਸਭਾ ਦੋਹਾਂ ਨੂੰ ਹੀ ਕੋਈ ਲਾਭ ਹੋ ਸਕਦਾ ਹੈ ਤੇ ਬਿਨਾਂ ਸੋਚੇ ਸਮਝੇ ਹਿੱਸਾ ਲੈਣਾ ਨਿਰੋਲ ਬੇਅਰਥ ਹੀ ਨਹੀਂ, ਸਗੋਂ ਕਈ ਵਾਰ ਦੋਹਾਂ ਲਈ ਹਾਨੀਕਾਰਕ ਵੀ ਹੋਇਆ ਕਰਦਾ ਹੈ। ਸੋ ਮੇਰੀ ਸਲਾਹ ਤਾਂ ਇਹੋ ਹੈ ਕਿ ਹਾਲੀ ਚੋਖੇ ਸਮੇਂ ਲਈ ਤੂੰ ਇਸ ਸਭਾ ਵਿਚ ਪੂਰੀ ਹਮਦਰਦੀ ਤੇ ਦਿਲਚਸਪੀ ਰਖਦੀ ਹੋਈ ਵੀ ਰਤਾ ਦੁਰ ਰਹਿ ਕੇ ਇਸ ਦੀ ਬਾਬਤ ਚੰਗੀ ਤਰ੍ਹਾਂ ਗਿਆਤ ਪ੍ਰਾਪਤ ਕਰ ਤੇ ਉਸ ਮਗਰੋਂ ਜਦ ਤੂੰ ਅਨੁਭਵ ਕਰਨ ਲਗ ਪਵੇਂ ਕਿ ਹੁਣ ਤੂੰ ਕੁਝ ਸਭਾ ਦੀ ਨਿੱਗਰ ਸੇਵਾ ਕਰ ਸਕੇਗੀ ਤਾਂ ਨਿਰਸੰਦੇਹ ਜੁਟ ਪਵੀਂ।
ਕੇਵਲ ਦਿਖਾਵੇ ਪਿਛੇ ਜਾਣਾ ਨਿਰੋਲ ਮੂਰਖਤਾ ਹੋਇਆ ਕਰਦੀ ਹੈ। ਜਿਹੜਾ ਕੰਮ ਵੀ ਕਰਨਾ, ਹੋਵੇ ਸਦਾ ਪਹਿਲਾਂ