ਪੰਨਾ:ਨਵੀਨ ਚਿੱਠੀ ਪੱਤਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨)

ਟੋਲਿਆਂ ਨੂੰ ਇਕ ਦੂਜੇ ਨਾਲ ਜੋੜਦੀਆਂ ਗਈਆਂ। ਖੂਨ ਦੀ ਰਿਸ਼ਤੇਦਾਰੀ ਦੂਰ ਦੂਰ ਤਾਈਂ ਪਸਰ ਗਈ । ਆਂਦਰਾਂ ਨੇ ਖਿਚ ਖਾਧੀ ਤੇ ਆਪਣੇ ਧੀ ਜਵਾਈ ਜਾਂ ਸਸ ਸੌਹਰੇ ਦੀ ਸੁਖ ਸਾਂਦ ਪੁਛਣ ਦੀ ਲੋੜ ਭਾਸੀ, ਪਰ ਸੁਖ-ਸੁਨੇਹੇ ਲਈ ਕੋਈ ਉਚੇਚ ਨਹੀਂ ਸੀ ਕਰਨਾ ਪੈਂਦਾ। ਜਦ ਕਦੇ ਆਪਣੇ ਪਿੰਡ ਦਾ ਬੰਦਾ ਧੀ ਜਵਾਈ ਦੇ ਪਿੰਡ ਕਿਸੇ ਕਾਰੇ ਗਿਆ ਉਸੇ ਰਾਹੀਂ ਸੁਖ-ਸੁਨੇਹਾ ਘਾਲ ਦਿਤਾ ਤੇ ਉਹੋ ਹੀ ਪਰਤਣ ਤੇ ਅਗਲੇ ਦੀ ਸੁਖ ਸਾਂਦ ਦਸ ਦੇਂਦਾ।

ਇਹ ਸ਼ੰਕਾ ਪੈਦਾ ਕਰਨ ਦੀ ਲੋੜ ਹੀ ਨਹੀਂ ਕਿ ਉਸ ਵੇਲੇ ਸੁਖ ਸੁਨੇਹੇ ਘਲਣ ਦੀ ਥਾਂ ਚਿੱਠੀ-ਪੱਤ੍ਰ ਕਿਉਂ ਨਹੀਂ ਸੀ ਘੋਲ ਦਿਤਾ ਜਾਂਦਾ। ਕਾਰਣ ਇਹ ਕਿ ਲਿਖਤ ਦਾ ਹੁਨਰ ਹਾਲੀ ਪ੍ਰੱਚਲਤ ਹੀ ਨਹੀਂ ਸੀ ਹੋਇਆ ਤੇ ਨਾ ਹੀ ਲਿਖਾਈ ਲਈ ਕਲਮਾਂ ਦਵਾਤਾਂ ਤੇ ਕਾਗਜ਼ ਦੀ ਕਾਢ ਕਢੀ ਗਈ ਸੀ। ਜੇ ਅਸੀਂ ਭਾਰਤ ਵਰਸ਼ ਦੇ ਪਿੰਡਾਂ ਵਲ ਹੁਣ ਵੀ ਡੂੰਘੀ ਗੌਹ ਨਾਲ ਵੇਖੀਏ ਤਾਂ ਪਤਾ ਲਗਦਾ ਹੈ ਕਿ ਬਾਹਲੇ ਲੋਕੀ ਹਾਲੀ ਵੀ ਸੁਖ-ਸੁਨੇਹੇ ਹੀ ਘਲਦੇ ਹਨ। ਕਾਰਣ ਕੇਵਲ ਇਹ ਹੈ ਕਿ ੧੦੦ ਵਿਚੋਂ ੯੦ ਅਨਪੜ੍ਹ ਹਨ ਅਤੇ ਚਿੱਠੀ ਲਿਖਣ ਲਈ ਉਨਾਂ ਨੂੰ ਕਿਸੇ ਪੜ੍ਹੇ ਲਿਖੇ ਅਗੇ ਮੁੰਹ ਟਡਣਾ ਪੈਂਦਾ ਹੈ।

ਅਸੀਂ ਸ਼ਹਿਰੀਏ ਆਪਣੇ ਪਿੰਡਾਂ ਦੀ ਇਸ ਘੋਰ ਅਨ-ਪੜ੍ਹਤਾ ਵਲ ਬਹੁਤ ਧਿਆਨ ਨਹੀਂ ਦਿੰਦੇ। ਜਿਸ ਦੇਸ ਵਿਚ ਇੰਨੀ ਅਨ-ਪੜ੍ਹਤਾ ਹੋਵੇ ਉਹ ਉੱਨਤ ਤੇ ਆਜ਼ਾਦ ਹੋਣ ਦਾ ਦਾਅਵਾ ਹੀ ਕਿਵੇਂ ਕਰ ਸਕਦਾ ਹੈ? ਅਨ-ਪੜ੍ਹਤਾ ਨੂੰ