ਪੰਨਾ:ਨਵੀਨ ਚਿੱਠੀ ਪੱਤਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩)

ਦੂਰ ਕਰਨ ਲਈ ਬਾਲਗਾਂ ਨੂੰ ਪੜ੍ਹਾਣ ਦਾ ਸਾਧਨ ਬੜਾ ਹੀ ਚੰਗਾ ਹੈ ਅਤੇ ਜੇ ਹਰ ਪੜਿਆ ਲਿਖਿਆ ਪੁਰਸ਼ ਸਾਲ ਵਿਚ ਦੋ ਚਾਰ ਬਾਲਗਾਂ ਨੂੰ ਪੜ੍ਹਾ ਦੇਵੇ ਤਾਂ ਦੇਸ਼ ਦਾ ਬੜਾ ਭਲਾ ਹੋ ਸਕਦਾ ਹੈ। ਜੇ ਇਉਂ ਅਨ-ਪੜ੍ਹਤਾ ਦੂਰ ਹੋ ਜਾਵੇ ਤਾਂ ਨਿਰਸੰਦੇਹ ਸੁਖ-ਸੁਨੇਹੇ ਦੀ ਥਾਂ ਚਿਠੀ-ਪੱਤ੍ਰ ਮਲ ਲਏਗਾ।

ਵਧੇਰੇ ਚਿਠੀ-ਪੱਤ੍ਰ ਲਿਖਣ ਨੂੰ ਭਾਵੇਂ ਵਕਤ ਦਾ ਬੇਅਰਥ ਗਵਾਉਣਾ ਤੇ ਵਾਧੂ ਦਾ ਖਰਚ ਸਮਝਿਆ ਜਾਵੇ, ਪਰ ਹਰ ਦਿਲ ਦੀ ਖੁੰਦਰ ਵਿਚ ਕੁਝ ਅਜੇਹੇ ਰਾਜ਼ ਤੇ ਸੁਖ-ਸੁਨੇਹੇ ਆਪਣੇ ਸਨਬੰਧੀਆਂ ਤੇ ਮਿਤ੍ਰਾਂ ਲਈ ਲੁਕੇ ਹੁੰਦੇ ਹਨ ਜਿਹੜੇ ਨਾ ਹੀ ਕਿਸੇ ਰਾਹੀਂ ਘਲੇ ਜਾ ਸਕਦੇ ਹਨ ਤੇ ਨਾ ਹੀ ਲਿਖਵਾਏ ਜਾ ਸਕਦੇ ਹਨ। ਜੇ ਮਨੁਸ਼ ਆਪ ਹੀ ਲਿਖਣ ਜਾਣਦਾ ਹੋਵੇ ਤਦ ਹੀ ਦਿਲ ਹੌਲਾ ਕਰ ਸਕਦਾ ਹੈ। ਕੀ ਕਦੇ ਅਸੀਂ ਇਹ ਅਨੁਭਵ ਕਰਨ ਦਾ ਜਤਨ ਵੀ ਕੀਤਾ ਹੈ ਕਿ ਇਸ ਅਨਪੜ੍ਹਤਾ ਦੇ ਕਾਰਣ ਕਈ ਦਿਲਾਂ ਅੰਦਰ ਸਧਰਾਂ, ਚਾਉ ਤੇ ਸੰਦੇਸੇ ਬਿਨਾਂ ਖਿੜੇ (ਭਾਵ ਬਿਨਾ ਆਪਣੇ ਸਨੇਹੀਆਂ ਤਕ ਪੁਜੇ) ਡੋਡੀ ਦੇ ਰੂਪ ਵਿਚ ਹੀ ਮਨੁੱਖ ਦੀ ਅੰਤਮ ਘੜੀ ਨਾਲ ਕੁਮਲਾ ਜਾਂਦੇ ਹਨ।

----