ਪੰਨਾ:ਨਵੀਨ ਦੁਨੀਆ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਾਚੀ

"ਸਰਦਾਰ ਜੀ ਕੋਈ ਮਾਲ ਚਾਹੀਦਾ ਏ?"

ਮੇਰੇ ਕੰਨਾਂ ਵਿਚ ਅਚਾਨਕ ਆਵਾਜ਼ ਆਈ, ਮੈਂ ਤੁਰਦਾ ਤੁਰਦਾ ਖਲੋ ਗਿਆ, ਪਿਛੇ ਮੁੜਕੇ ਵੇਖਿਆ ਇਕ ਅਧਖੜ ਉਮਰ ਦਾ ਆਦਮੀ ਮੇਰੇ ਵਲ ਆਸ ਭਰਪੂਰ ਨਜ਼ਰਾਂ ਨਾਲ ਵੇਖ ਰਿਹਾ ਸੀ। ਮੈਂ ਹੈਰਾਨ ਸਾਂ ਕਿ ਇਸ ਪੁਰਸ਼ ਨੇ ਮੈਨੂੰ ਕਿਹੋ ਜਿਹਾ ਮਾਲ ਖ੍ਰੀਦਣ ਲਈ ਕਿਹਾ ਹੈ, ਮੈਂ ਕੁਝ ਨਾ ਸਮਝ ਸਕਿਆ ਤੇ ਅੰਤ ਮੈਂ ਉਸ ਕੋਲੋਂ ਪੁਛ ਹੀ ਲਿਆ, ਕਿਹੋ ਜਿਹਾ ਮਾਲ?"

"ਬੜਾ ਸ਼ਾਨਦਾਰ!" ਉਸਦੇ ਮੂੰਹ ਵਿਚੋਂ ਹੌਲੀ ਜਹੀ ਆਵਾਜ਼ ਆਈ।

"ਬੜਾ ਸ਼ਾਨਦਾਰ" ਮੈਂ ਦਿਲ ਹੀ ਦਿਲ ਵਿਚ ਦਹੁਰਾਇਆ। ਮੈਂ ਸੋਚਿਆ ਉਹ ਕਿਹੋ ਜਿਹਾ "ਮਾਲ" ਹੈ, ਜੋ ਬਹੁਤ ਵਧੀਆ ਤੇ ਸੁੰਦਰ ਹੈ ਤੇ ਜਿਸ ਨੂੰ ਲੈਣ ਲਈ ਮੈਨੂੰ ਕਿਹਾ ਗਿਆ ਹੈ,ਪਰ ਮੈਨੂੰ ਕੋਈ ਚੀਜ਼ ਨਜ਼ਰ ਨਹੀਂ ਸੀ ਆ ਰਹੀ ਜਿਸ ਤੋਂ ਮੈਂ ਕੁਝ ਅੰਦਾਜ਼ਾ ਲਾ ਸਕਾਂ। ਅੰਤ ਮੈਂ ਉਸ ਨੂੰ ਫਿਰ ਪੁਛਿਆ, "ਮਿਸਟਰ ਮੇਰੀ ਸਮਝ ਵਿਚ ਕੁਝ ਨਹੀਂ ਆਇਆ, ਕੇਹੜਾ ਮਾਲ ਏ ਤੇਰੇ ਕੋਲ, ਵਿਖਾ ਜ਼ਰਾ?"

-੯--