ਪੰਨਾ:ਨਵੀਨ ਦੁਨੀਆ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਤਾ ਪਾਸੋਂ ਵਰ ਮੰਗਿਆ, ਸੇਠ ਸਾਹਿਬ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਰ ਅੰਜਨੀ ਦੀ ਮੰਗ ਸੀ। ਕੁਝ ਦਿਨਾਂ ਦੇ ਝਗੜੇ ਤੋਂ ਬਾਆਦ ਅੰਜਨੀ ਦੀ ਮੰਗ ਮੰਨੀ ਗਈ ਸਰਵਣ ਦੂਲਾ ਬਣਿਆਂ, ਅੰਜਨੀ ਦੁਲ੍ਹਨ। ਸਾਰੇ ਪਿੰਡ ਨੇ ਪਿਆਰੇ ਸਰਵਣ ਦੀ ਖੁਸ਼ੀ ਵਿਚ ਖੁਸ਼ੀ ਮਨਾਈ। ਗੀਤ ਗਾਏ, ਨਾਚ ਨਚੇ, ਗਿਧੇ ਦੀ ਘੁੰਮਕਾਰ ਵਿਚ ਮੁਟਿਆਰਾਂ ਝੂਮਦੀਆਂ ਰਹੀਆਂ। ਅੰਜਨੀ ਪੇਂਡੂ ਬਣ ਗਈ। ਕਵੀ ਦੀ ਸਾਥਣ, ਕਾਵਿਤ੍ਰੀ ਬਣਦੀ ਜਾ ਰਹੀ ਸੀ, ਖੇਤਾਂ ਵਿਚ, ਰਾਹਾਂ ਤੇ, ਘਰਾਂ ਵਿਚ, ਉਹ ਗਾਉਂਦੀ ਫਿਰਦੀ, ਨਚਦੀ ਫਿਰਦੀ, ਸਰਵਣ ਸਾਰੀ ਦਿਹਾੜੀ ਕੰਮ ਕਰਦਾ ਅਕਦਾ ਨਾ, ਥਕਦਾ ਨਾ, ਉਸ ਦੀ ਦੁਨੀਆਂ ਵਿਚ ਸਾਂਝ ਦਾ ਵਾਧਾ ਹੋ ਗਿਆ। ਉਹ ਵਸਦਾ ਰਿਹਾ, ਹਸਦਾ ਰਿਹਾ। ਅੰਜਨੀ ਦੀ ਜ਼ਿੰਦਗੀ ਬਣ ਗਈ। ਅੰਜਨੀ ਦੀ ਅਮੀਰ ਦੁਨੀਆਂ ਗਰੀਬਾਂ ਦੀਆਂ ਝੁਗੀਆਂ ਨਾਲ ਸਾਂਝ ਪਾ ਬੈਠੀ, ਬਸ ਦੁਨੀਆਂ ਹੀ ਸਾਂਝੀ ਹੋ ਗਈ।

"ਸਰੋਜ"

-੯੯-