ਪੰਨਾ:ਨਵੀਨ ਦੁਨੀਆ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਥੇ ਆਕੇ ਮੈਨੂੰ ਤੁਹਾਡੀਆਂ ਗਲਾਂ ਤੋਂ ਮਹਿਸੂਸ ਹੋਇਆ ਹੈ ਕਿ ਤੁਹਾਡੇ ਨਾਲ ਕੋਈ ਵਡਾ ਜ਼ੁਲਮ ਹੋਇਆ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਜੀਵਨ ਬਾਰੇ ਕੁਝ ਜ਼ਰੂਰ ਦਸੋ। ਮੈਂ ਸਾਫ ਸਾਫ ਕਹਿ ਦਿਤਾ।

‘ਛਡੋ ਪਰੇ ਜਾਣਕੇ ਕੀ ਕਰੋਗੇ।'

‘ਨਹੀਂ ਤੁਸੀਂ ਜ਼ਰੂਰ ਦਸੋ।' ਮਾਂ ਜ਼ਿਦ ਕੀਤੀ।

'ਨਹੀਂ......ਨਹੀਂ......ਤੁਸੀਂ ਜ਼ਿਦ ਨ ਕਰੋ, ਮੇਰਾ ਦਿਲ ਨਾ ਦੁਖਾਉ।' ਉਸ ਦੀਆਂ ਅਖਾਂ ਵਿਚ ਅਥਰੂ ਸਨ।

ਮੈਂ ਸ਼ਰਮਿੰਦਾ ਹਾਂ, ਮੇਰੇ ਕਾਰਨ ਤੁਹਾਨੂੰ ਬਹੁਤ ਦੁਖ ਹੋਇਆ ਹੈ, ਪਰ ਜੇ ਥੋੜੀ ਕਿਰਪਾ ਕਰ ਦਿਓ ਤਾਂ ...........।' ਤੇ ਮੈਂ ਅਗੇ ਨਾ ਬੋਲਿਆ

ਉਹ ਚੁਪ ਰਹੀ।

ਤੇ ਫਿਰ ਕਹਿਣ ਲੱਗੀ:-

‘ਮੈਂ ਇਕ ਚੰਗੇ ਹਿੰਦੂ ਘਰਾਣੇ ਦੀ ਲੜਕੀ ਹਾਂ, ਮੇਰੇ ਪਿਤਾ ਜੀ ਅੰਮ੍ਰਿਤਸਰ ਵਿਚ ਚਾਹ ਦਾ ਵਪਾਰ ਕਰਦੇ ਸਨ। ਸਾਡੇ ਘਰ ਦੇ ਸਾਹਮਣੇ ਇਕ ਲੜਕਾ ਰਹਿੰਦਾ ਸੀ,ਜੋ ਮੇਰੇ ਨਾਲ ਦਸਵੀਂ ਜਮਾਤ ਵਿਚ ਪੜਦਾ ਸੀ। ਮੈਂ ਤੁਹਾਨੂੰ ਆਪਣੀ ਕਹਾਣੀ ਬਹੁਤ ਵਿਸਥਾਰ ਨਾਲ ਨਹੀਂ ਸੁਣਾਵਾਂਗੀ। ਹਾਂ, ਉਹ ਲੜਕਾ ਮੇਰੇ ਨਾਲ ਪਿਆਰ ਦਾ ਸਵਾਂਗ ਭਰਦਾ ਸੀ। ਮੇਰੇ ਦਿਲ ਵਿਚ ਵੀ ਪਿਆਰ ਦੇ ਜਜ਼ਬੇ ਦੀ ਉਨਸ ਪੈਦਾ ਹੋਈ ਤੇ ਮੈਂ ਇਸ ਦੀਆਂ ਚਾਲਾਂ ਵਿਚ ਆ ਗਈ। ਅਸੀਂ ਰੋਜ ਮਿਲਦੇ ਤੇ ਫਿਰ ਇਕ ਦਿਨ ਇਕਠਾ ਜੀਵਨ ਗੁਜ਼ਾਰਨ ਦਾ ਵਾਇਦਾ ਹੋਇਆ, ਜੀਵਨ ਮਰਨ ਦੀ ਸਾਂਝ ਅਸਾਂ ਪਾ ਲਈ।

ਕੁਝ ਚਿਰ ਬਾਦ ਮੇਰੇ ਘਰ ਵਾਲਿਆਂ ਨੂੰ ਪਤਾ ਲਗ ਗਿਆ ' ਤੇ ਮੇਰਾ ਉਸ ਨਾਲ ਮਿਲਣਾ ਬਿਲਕੁਲ ਬੰਦ ਕਰ ਦਿਤਾ। ਸ਼ਰਮ ਨੇ ਮੇਰੀ ਜ਼ਬਾਨ ਬੰਦ ਕਰ ਦਿਤੀ ਤੇ ਹਯਾ ਨੇ ਅਖਾਂ ਨੂੰ ਨੀਵੀਆਂ

-੧੬-