ਪੰਨਾ:ਨਵੀਨ ਦੁਨੀਆ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਤੇ ਉਹਨਾਂ ਪੈਸਿਆਂ ਨਾਲ ਉਹ ਜੂਆ ਖੇਡਦਾ, ਸ਼ਰਾਬ ਪੀਂਦਾ ਤੇ ਰੰਡੀਆਂ ਕੋਲ ਜਾਂਦਾ। ਰਾਤ ਨੂੰ ਘਰ ਆਉਂਦਾ ਤਾਂ ਸ਼ਰਾਬ ਦੇ ਨਸ਼ੇ ਵਿਚ ਪਾਗਲ ਹੋਇਆ। ਮੈਨੂੰ ਉਹ ਇਕ ਪੈਸਾ ਤਕ ਨਾ ਦੇਂਦਾ। ਕਈ ਕਈ ਦਿਨ ਮੈਨੂੰ ਰੋਟੀ ਵੀ ਨਸੀਬ ਨਾ ਹੁੰਦੀ। ਮੈਂ ਜ਼ਿੰਦਗੀ ਦੇ ਹਥੋਂ ਤੰਗ ਆ ਗਈ ਘਰੋਂ ਨਿਕਲ ਜਾਣ ਦਾ ਖਿਆਲ ਆਂਦਾ ਤਾਂ ਮੈਂ ਸੋਚਦੀ 'ਜਾਵਾਂਗੀ ਕਿਥੇ, ਕੀ ਘਰ ਵਾਲੇ ਮੈਨੂੰ ਮੂੰਹ ਕਾਲੀ ਨੂੰ ਘਰ ਵਾੜਨ ਗੇ' ਤੇ ਫਿਰ ਇਕ ਦਿਨ ਆਤਮਘਾਤ ਕਰਨ ਲਈ ਮੈਂ ਛਤ ਨੂੰ ਰਸੀ ਪਾਈ ਹੀ ਸੀ ਕਿ ਉਹ ਆ ਗਿਆ।

ਮੈਂ ਬੜਾ ਦੁਖੀ ਜੀਵਨ ਗੁਜ਼ਾਰ ਰਹੀ ਸਾਂ। ਉਸ ਨੂੰ ਮੇਰੀ ਇਸ ਹਾਲਤ ਤੇ ਵੀ ਸਬਰ ਨਾ ਆਇਆ ਤੇ ਉਸ ਨੇ ਮੈਨੂੰ ਇਕ ਬੁਢੀ ਵੇਸਵਾ ਕੋਲ ਦੋ ਸੌ ਰੁਪੈ ਤੇ ਵੇਚ ਦਿਤਾ ਤੇ ਉਹ ਬੁਢੀ ਫਫੇ ਕੁਟਣ ਮੈਨੂੰ ਆਪਣੇ ਨਾਲ ਲੈ ਗਈ।

ਮੈਂ ਉਸ ਬੁਢੀ ਅਗੇ ਬੜੇ ਹਥ ਜੋੜੇ, ਹਾੜੇ ਕਢੇ, ਵਾਸਤੇ ਪਾਏ, ਤਰਲੇ ਲੈ ਲੈ ਕੇ ਉਸ ਅਗੇ ਵਾਸਤੇ ਪਾਏ, ਰੋ ਰੋ ਕੇ ਅਖਾਂ ਲਾਲ ਸੁਰਖ ਕਰ ਲਈਆਂ, ਮਥੇ ਟੇਕ ਟੇਕ ਕੇ ਉਸ ਅਗੇ ਬੇਨਤੀ ਕੀਤੀ ਕਿ ਉਹ ਮੇਰੇ ਕੋਲੋਂ ਪੇਸ਼ਾ ਨਾ ਕਰਵਾਏ, ਹੋਰ ਜੋ ਕੁਝ ਉਹ ਚਾਹੇਗੀ ਮੈਂ ਕਰਾਂਗੀ, ਬਹੁਤ ਗਿੜਗੜਾਈ ਪਰ ਅਸਰ ਉਲਟਾ ਹੀ ਹੋਇਆ। ਫਿਰ ਉਸ ਮੈਨੂੰ ਨਾਚ ਗਾਣਾ ਸਿਖਾਇਆ ਤੋਂ ਉਹ ਮੈਨੂੰ ਹਰ ਰੋਜ਼ ਆਪਣੇ ਅਡੇ ਤੇ ਲੈ ਜਾਂਦੀ। ਉਥੋਂ ਮੈਂ ਗਾਣੇ ਗਾਂਦੀ, ਨਾਚ ਕਰਦੀ ਤੇ ਸਮਾਜ ਦੇ ਠੇਕੇਦਾਰਾਂ ਦਾ ਦਿਲ ਪਰਚਾਂਦੀ ਤੇ ਫਿਰ ਰਾਤ ਨੂੰ ਯਾਰਾਂ ਵਜੇ ਤੋਂ ਬਾਦ ਉਹ ਮੇਰੇ ਸਰੀਰ ਨੂੰ ਵੇਚਦੀ ਤੇ ਅਜ ਤੁਸੀਂ ਵੀ ਉਸੇ ਬੁਢੀ ਦੇ ਅਡੇ ਤੇ ਬੈਠੇ ਹੋ, ਇਹ ਜੇ ਮੇਰੀ ਕਹਾਣੀ, ਸੁਣ ਲਈ ਜੇ ਨਾ।'

ਉਹ ਚੁਪ ਹੋ ਗਈ ਤੇ ਮੈਂ ਸੁੰਨ ਹੋਇਆ ਬੈਠਾ ਸਾਂ। ਉਸ ਦੀ ਦਰਦ ਭਰੀ ਕਹਾਣੀ ਸੁਣ ਕੇ ਮੇਰਾ ਦਿਲ ਬਹੁਤ ਦੁਖੀ

-੧੯-