ਪੰਨਾ:ਨਵੀਨ ਦੁਨੀਆ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਲ ਸੁਰਖ ਹੋਈਆਂ ਪਈਆਂ ਸਨ ਤੇ ਗਲ੍ਹਾਂ ਫੁਲੀਆਂ ਫੁਲੀਆਂ ਜਾਪਦੀਆਂ ਸਨ। ਮੈਂ ਦਿਲ ਹੀ ਦਿਲ ਵਿਚ ਸੋਚਿਆ ਪਤਾ ਨਹੀਂ ਇਸ ਵਰਗੀਆਂ ਹੋਰ ਕਿਤਨੀਆਂ ਹੀ ਨੌਜਵਾਨ ਜਿੰਦੜੀਆਂ ਸਮਾਜ ਦੇ ਲਗੇ ਕੋਹਲੂ ਵਿਚ ਪੀਸੀਆਂ ਜਾ ਰਹੀਆਂ ਹਨ। ਮੈਂ ਆਪਣੇ ਮਨ ਵਿਚ ਸਮਾਜ ਦੇ ਉਨ੍ਹਾਂ ਨੌਜਵਾਨਾਂ ਨੂੰ, ਜੋ ਪਿਆਰ ਦੇ ਪਵਿਤਰ ਜਜ਼ਬੇ ਦੇ ਨਾਮ ਤੇ ਕਾਮ ਵਾਸ ਹੋਕੇ ਭੋਲੀਆਂ ੨ ਜਿੰਦੜੀਆਂ ਨਾਲ ਜੋ ਕੁਕਰਮ ਕਰਦੇ ਹਨ ਤੇ ਉਨ੍ਹਾਂ ਨੂੰ ਲਾਰੇ ਲਾ ਲਾ ਕੇ ਤੇ ਝਸ ਦੇ ਦੇ ਕੇ ਘਰੋਂ ਬੇਘਰ ਕਰਦੇ ਹਨ, ਲਾਹਨਤਾਂ ਪਾ ਰਿਹਾਂ ਸਾਂ ਕਿ ਅਚਾਨਕ ਮੈਨੂੰ ਕੁਝ ਫੁਰਿਆ ਤੇ ਖੁਸ਼ੀ ਨਾਲ ਮੇਰਾ ਮੂੰਹ ਚਮਕ ਉਠਿਆ, ਮੈਨੂੰ ਇਸ ਤਰਾਂ ਪ੍ਰਤੀਤ ਹੋਇਆ ਜਿਵੇਂ ਬਹੁਤੇ ਚਿਰ ਤੋਂ ਗਵਾਚੀ ਕੋਈ ਚੀਜ਼ ਮੈਨੂੰ ਲਭ ਪਈ ਹੋਵੇ ਤੇ ਮੈਂ ਉਸ ਨੂੰ ਮੁੜ ਪ੍ਰਾਪਤ ਕਰਕੇ ਬੜਾ ਖੁਸ਼ ਹੋ ਰਿਹਾ ਹੋਵਾਂ। ਮੈਂ ਪੁੱਛਿਆ, 'ਕੀ ਤੁਸੀਂ ਇਸ ਕੰਮ ਨੂੰ ਛਡ ਨਹੀਂ ਸਕਦੇ?'

'ਸਰਦਾਰ ਜੀ ਛਡਕੇ ਭੁਖਾ ਮਰਨਾ ਹੈ।' ਉਸ ਮੇਰੇ ਵਲ ਤਕਦੇ ਹੋਏ ਇਕ ਉਚੀ ਸਾਰੀ ਆਹ ਭਰਦੇ ਕਿਹਾ।

‘ਮੈਂ ਚਾਹੁੰਦਾ ਹਾਂ, ਤੁਹਾਨੂੰ ਮੁੜ ਤੁਹਾਡੇ ਪਹਿਲੇ ਜੀਵਨ ਵਿਚ ਲੈ ਜਾਵਾਂ।' ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ।

'ਆ......ਹਾ.......ਹਾ......ਹਾ......ਸਰਦਾਰ ਜੀ ਤੁਸੀਂ ਭੋਲੀਆਂ ਗਲਾਂ ਕਰਦੇ ਹੋ, ਭਲਾ ਮੇਰੇ ਵਰਗੀ ਅਪਵਿਤ੍ਰ ਲੜਕੀ ਲਈ ਤੁਹਾਡੇ ਸਮਾਜ ਵਿਚ ਕੋਈ ਥਾਂ ਹੈ। ਕੀ ਮਾਤਾ ਪਿਤਾ ਮੈਨੂੰ ਇਸ ਹਾਲਤ ਵਿਚ ਆਪਣੇ ਘਰ ਰਖ ਲੈਣਗੇ? ਇਹ ਕਦੀ ਨਹੀਂ ਹੋ ਸਕਦਾ ਸਰਦਾਰ ਜੀ, ਇਹ ਬਿਲਕੁਲ ਨਾ-ਮੁਮਕਿਨ ਹੈ।' ਉਹ ਇਕੋ ਸਾਹ ਸਭ ਕੁਝ ਕਹਿ ਗਈ।

'ਨਹੀਂ ਕੈਲਾਸ਼ ਤੂੰ ਭੁਲਦੀ ਏਂ, ਤੂੰ ਮੇਰੀਆਂ ਨਜ਼ਰਾਂ ਵਿਚ ਉਤਨੀ ਹੀ ਪਵਿਤ੍ਰ ਹੈਂ ਜਿਤਨਾ ਗੰਗਾ ਦਾ ਜਲ। ਤੂੰ ਇਹ ਕੰਮ ਕੋਈ ਜਾਣ ਬੁਝਕੇ ਥੋੜਾ ਹੀ ਕੀਤਾ ਹੈ, ਇਹ ਸਭ ਕੁਝ ਤੇਰੇ ਕੋਲੋਂ

--੨੧--