ਪੰਨਾ:ਨਵੀਨ ਦੁਨੀਆ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠਹਿਰੇ ਅਤੇ ਸੰਤੋਸ਼ ਦੇ ਸਜੇ ਪਾਸੇ ਬੈਠੀ ਪ੍ਰੀਤ ਵਲ ਤਕ ਕੇ ਫਿਰ ਬੋਲੇ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ, ਅਗਲਾ ਪਰੋਗ੍ਰਾਮ ਸ਼ੁਰੂ ਕਰਦਾ ਹਾਂ। ਸਭ ਤੋਂ ਪਹਿਲਾਂ ਪ੍ਰੀਤ ਆਪ ਹੁਰਾਂ ਨੂੰ ਇਕ ਗੀਤ ਸੁਣਾਵੇਗੀ। ਕਹਿਕੇ ਸੇਠ ਸਾਹਿਬ ਕੁਰਸੀ ਵਿਚ ਧਸ ਕੇ ਬੈਠ ਗਏ। ਪ੍ਰੀਤ ਆਪਣੇ ਥਾਂ ਉਠ ਕੇ ਖਲੋ ਗਈ। ਉਸ ਚਿਹਰੇ ਤੇ ਉਸਦੀ ਗੁਲਾਬੀ ਚੁੰਨੀ ਦਾ ਥੋੜਾ ਥੋੜਾ ਪਰਦਾ ਜੇਹਾ ਸੀ। ਜਿਸ ਕਰਕੇ ਸਪਸ਼ਟ ਤੌਰ ਤੇ ਉਸਦੇ ਨਕਸ਼ ਦਿਖਾਈ ਨਹੀਂ ਸਨ ਦੇ ਰਹੇ। ਭਾਵੇਂ ਬਿਜਲੀ ਦੀ ਰੋਸ਼ਨੀ ਕਾਫੀ ਸੀ, ਪਰ ਉਹ ਫਿਰ ਵੀ ਚੰਗੀ ਤਰਾਂ ਦਿਖਾਈ ਨਹੀਂ ਸੀ ਦਿੰਦੀ, ਮਹਿਮਾਨ ਅਤੇ ਬਰਾਤ ਦੇ ਆਦਮੀਆਂ ਨੇ ਪ੍ਰੀਤ ਵਲ ਗਹੁ ਨਾਲ ਤੱਕਿਆ। ਉਹ ਗਾ ਰਹੀ ਸੀ।

ਤੁਮ ਪਾਸ਼ ਆ ਰਹੇ ਹੋ, ਮੈਂ ਦੂਰ ਜਾ ਰਹੀ ਹੂੰ।

ਮੁਸ਼ਕਿਲ ਸੇ ਯਾਦ ਆਈ,ਅਬ ਫਿਰ ਭੁਲਾਰਹੀ ਹੂੰ।'

ਪ੍ਰੀਤ ਨੇ ਇਨ੍ਹਾਂ ਤੁਕਾਂ ਨੂੰ ਦੋ ਚਾਰ ਵਾਰ ਦੁਹਰਾਇਆ। ਉਸ ਦੇ ਗਲੇ ਦਾ ਸੁਰੀਲਾਪਨ ਡਾਢਾ ਦਿਲ ਚੀਰਵਾਂ ਸੀ ਪਰ ਲੋਕ ਹੈਰਾਨ ਸਨ ‘ਅਜ ਪ੍ਰੀਤ ਏਨੀ ਉਦਾਸ ਕਿਉਂ ਏ?' ਉਹ ਸਦਾ ਪਰੋਗ੍ਰਾਮ ਦੇ ਅਨੁਸਾਰ ਢੁਕਵੇਂ ਗੀਤ ਗਾਉਣ ਵਾਲੀ ਅਜ ਵਿਆਹ ਜੇਹੀ ਖੁਸ਼ੀ ਵਿਚ ਵੀ ਰੋਂਦੂ ਜੇਹਾ ਗੀਤ ਅਲਾਪ ਰਹੀ ਸੀ। ਭਾਵੇਂ ਕੁਝ ਵੀ ਸੀ ਪ੍ਰੀਤ ਦੇ ਅਗਲੇ ਬੋਲਾਂ ਨੂੰ ਸਰੋਤੇ ਉਚੇ ਹੋ ਹੋ ਉਡੀਕ ਰਹੇ ਸਨ। ਉਹ ਗਾਈ ਜਾ ਰਹੀ ਸੀ।

‘ਤੁਮ ਹੋ ਪਰਾਏ ਆਖਿਰ, ਮੈਂ ਆਪਨਾ ਜਤਾ ਰਹੀ ਹੂੰ।

ਜ਼ਿੰਦਗੀ ਕੇ ਮੇਲੇ, ਮੈਂ ਆਜ ਛੁੜਾ ਰਹੀ ਹੂੰ।

ਥੀ ਏਕ ਹੀ ਚਾਹਤ, ਕਿ ਤੁਝ ਕੋ ਦੇਖ ਲੂੰ।

ਅਬ ਦੇਖਨੇ ਕੇ ਬਾਅਦ, ਦਿਲ ਕੋ ਜਲਾ ਰਹੀ ਹੂੰ।'

ਤੁਮ ਪਾਸ ਆ ਰਹੇ ਹੋ ਮੈਂ... ..........।

ਪ੍ਰੀਤ ਦੇ ਵਿਅੰਗ ਨੂੰ ਕੋਈ ਨਾ ਸਮਝ ਸਕਿਆ। ਉਸ ਨੇ

-੨੬--