ਪੰਨਾ:ਨਵੀਨ ਦੁਨੀਆ.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਗੀਤ ਦੇ ਨਸ਼ਤਰ ਨਾਲ ਆਪਣੇ ਸੀਨੇ ਦਾ ਚੀਰ ਫਾੜ ਕਰ ਕੇ ਦੁਨੀਆਂ ਅਗੇ ਰਖ ਦਿਤਾ ਪਰ ਦੁਨੀਆਂ ਨੇ ਕਿਸੇ ਮੌਜ ਵਿਚ ਉਸ ਦੇ ਰੇਤ ਦੇ ਹੰਝੂ ਕਿਰਦੇ ਨਾ ਵੇਖੇ। ਇਕ ਜਿੰਦੀ ਹੀ ਸੀ ਜਿਹੜੀ ਪ੍ਰੀਤ ਦੇ ਇਸ਼ਾਰਿਆਂ ਦੀ ਲੰਮੀ ਕਹਾਣੀ ਸਮਝ ਰਹੀ ਸੀ। ਭਾਵੇਂ ਉਹ ਨਹੀਂ ਸੀ ਚਾਹੁੰਦੀ ਕਿ ਪ੍ਰੀਤ ਇੰਜ ਲੋਕਾਂ ਦੇ ਵਿਚ ਆਪਣਾ ਪਾਗਲ ਪਨ ਖਿਲਾਰੇ ਪਰ ਉਹ, ਉਸ ਦੇ ਵਹਿੰਦੇ ਦਰਦ ਦੇ ਵਹਿਣਾਂ ਅਗੇ ਆਪਣੇ ਖਿਆਲਾਂ ਨੂੰ ਰੁੜ੍ਹਦੇ ਵੇਖ ਰਹੀ ਸੀ। ਜਿੰਦੀ ਆਪਣੇ ਆਪ ਵਿਚ ਉਹ ਤਾਕਤ ਮਹਿਸੂਸ ਨਹੀਂ ਸੀ ਕਰ ਰਹੀ ਜਿਸ ਨਾਲ ਕਿ ਉਹ ਪ੍ਰੀਤ ਨੂੰ ਇੰਜ,ਕਰਨੋ ਰੋਕ ਸਕੇ।

ਪੀਤ ਗਾ ਕੇ ਬੈਠ ਗਈ। ਤਾੜੀਆਂ ਨਾਲ ਹਾਲ ਗੂੰਜ ਉਠਿਆ। ਪਰ ਲੋਕਾਂ ਵਿਚ ਇਕ ਤਰਾਂ ਦੀ ਘੁਸਰ ਮੁਸਰ ਜੇਹੀ ਹੋ ਰਹੀ ਸੀ। ਕੋਈ ਕਹਿੰਦਾ, ‘ਆਖਰ ਮਾਲਿਕ ਦੀ ਯਾਦ ਆ ਗਈ ਹੋਵੇਗੀ। ਵਿਧਵਾਵਾਂ ਦੀ ਖੁਸ਼ੀ ਵੀ ਹੰਝੂਆਂ ਨਾਲ ਭਰੀ ਹੁੰਦੀ ਏ।' ਇਕ ਨੇ ਕਿਹਾ। ਦੂਜਾ ਵੀ ਬੋਲਿਆ ‘ਪਈ ਜਿਸ ਤਨ ਲਗੇ ਸੋਈ ਜਾਣੈ। ਅਸੀਂ ਲਖ ਪਏ ਖੁਸ਼ੀਆਂ ਮਨਾਈਏ ਉਹ ਤਾਂ ਆਖਰ ਦੁਖਿਆਰੀ ਹੀ ਹੈ ਨਾ?' ਤੇ ਇਸ ਤਰਾਂ ਲੋਕ ਚਰਚਾ ਛੇੜ ਬੈਠੇ। ਅਗਲੀ ਵਾਰੀ ਜਿੰਦੀ ਦੀ ਸੀ। ਸੇਠ ਸਾਹਿਬ ਨੇ ਜਿੰਦੀ ਦਾ ਨਾਮ ਲੈਂਦਿਆਂ ਕਿਹਾ, ‘ਹੁਣ ਮਿਸ ਜਿੰਦੀ ਜੰਦਰਾ ਖੋਲੇ ਗੀ।' ਸਾਰੇ ਹਸ ਪਏ ਅਤੇ ਜਿੰਦੀ ਨੇ ਗੀਤ ਸ਼ੁਰੂ ਕਰ ਦਿਤਾ। ਉਹ ਆਮ ਤੌਰ ਤੇ ਛੋਟੇ ਗੀਤ ਗਾਇਆ ਕਰਦੀ ਸੀ ਜਿਸ ਕਰਕੇ ਉਹ ਜਲਦੀ ਹੀ ਗਾ ਕੇ ਬੈਠ ਗਈ। ਫੇਰ ਤਾੜੀਆਂ ਵਜੀਆਂ ਅਤੇ ਅਗਲੀ ਵਾਰੀ ਦੀ ਉਡੀਕ ਵਿਚ ਸਾਰੇ ਚੁਪ ਹੋ ਗਏ। ਮਹਿਫਿਲ ਦੀ ਰੌਣਕ ਵਧ ਰਹੀ ਸੀ ਪਰ ਪ੍ਰੀਤ ਏਧਰੋਂ ਬਿਲਕੁਲ ਬੇਖਬਰ ਸੋਚਾਂ ਦੇ ਵਹਿਣਾਂ ਵਿਚ ਰੁੜ੍ਹੀ ਹੋਈ ਸੀ। ਕਦੀ ਕਦੀ ਲਾਹੜੇ ਦੇ ਚਿਹਰੇ ਤੇ ਗੱਡੀ ਜਾਂਦੀ। ਉਸ ਦੀ ਨਜ਼ਰ ਕਦੀ ਕਦੀ ਲਾਹੜੇ ਦੇ ਚਿਹਰੇ ਤੇ ਗੱਡੀ ਜਾਂਦੀ। ਉਹ ਅਣਚਾਹੇ ਹੀ ਨਜ਼ਰ ਟਿਕਾਕੇ ਤਕਦੀ ਰਹਿੰਦੀ ਤੇ ਜਦ ਵੇਖਦੀ ਕਿ ਲਾੜੇ ਦਾ

-੨੭--